ATP ਫਾਈਨਲਸ 'ਚ ਮੇਦਵੇਦੇਵ ਨੇ ਜਵੇਰੇਵ ਨੂੰ ਹਰਾਇਆ

Tuesday, Nov 17, 2020 - 01:33 PM (IST)

ATP ਫਾਈਨਲਸ 'ਚ ਮੇਦਵੇਦੇਵ ਨੇ ਜਵੇਰੇਵ ਨੂੰ ਹਰਾਇਆ

ਲੰਡਨ— ਦਾਨਿਲ ਮੇਦਵੇਦੇਵ ਨੇ ਏ. ਟੀ. ਪੀ. ਫਾਈਨਲਸ ਦੇ ਦੂਜੇ ਦਿਨ ਅਲੈਕਜ਼ੈਂਡਰ ਜਵੇਰੇਵ ਨੂੰ 6-3, 6-4 ਨਾਲ ਹਰਾ ਦਿੱਤਾ। ਦੂਜੇ ਪਾਸੇ ਨੋਵਾਕ ਜੋਕੋਵਿਚ ਨੇ ਪਹਿਲੀ ਵਾਰ ਫਾਈਨਲਸ 'ਚ ਪਹੁੰਚੇ ਡਿਏਗੋ ਸ਼ਾਰਤਰਜਮੈਨ ਨੂੰ 6-3-6-2 ਨਾਲ ਹਰਾਇਆ। ਜੋਕੋਵਿਚ ਅਤੇ ਮੇਦਵੇਦੇਵ ਦਾ ਸਾਹਮਣਾ ਬੁੱਧਵਾਰ ਨੂੰ ਹੋਵੇਗਾ।
PunjabKesari
ਕੋਰੋਨਾ ਮਹਾਮਾਰੀ ਕਾਰਨ ਮੁਕਾਬਲੇ ਦਰਸ਼ਕਾਂ ਬਿਨਾਂ ਖੇਡੇ ਗਏ। ਇਸ ਦੇ ਬਾਵਜੂਦ ਜੋਕੋਵਿਚ ਨੇ ਜਿੱਤਣ 'ਤੇ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਚਾਰੇ ਪਾਸੇ ਝੁਕ ਕੇ ਸਲਾਮ ਕੀਤਾ। ਅਗਲੇ ਸਾਲ ਤੋਂ ਏ. ਟੀ. ਪੀ. ਫਾਈਨਲਸ ਇਟਲੀ ਦੇ ਤੂਰਿਨ 'ਚ ਹੋਵੇਗਾ। ਪਿਛਲੇ 12 ਸਾਲਾਂ ਤੋਂ ਇਹ ਲੰਡਨ 'ਚ ਹੁੰਦਾ ਆਇਆ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ 35 ਕਰੋੜ 'ਚ ਖ਼ਰੀਦਿਆ ਅਨੁਸ਼ਕਾ ਲਈ ਇਹ ਘਰ, ਵੇਖੋ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ


author

Tarsem Singh

Content Editor

Related News