ਮੇਦਵੇਦੇਵ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ

Monday, Aug 19, 2019 - 02:13 PM (IST)

ਮੇਦਵੇਦੇਵ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ

ਸਿਨਸਿਨਾਟੀ— ਪਿਛਲੇ ਦੋ ਟੂਰਨਾਮੈਂਟਾਂ 'ਚ ਉਪ ਜੇਤੂ ਬਣ ਕੇ ਸਬਰ ਕਰਨ ਵਾਲੇ ਦਾਨਿਲ ਮੇਦਵੇਦੇਵ ਨੇ ਐਤਵਾਰ ਨੂੰ ਇੱਥੇ ਡੇਵਿਡ ਗੋਫਿਨ ਨੂੰ 7-6 (7/3), 6-4 ਨਾਲ ਹਰਾ ਕੇ ਏ.ਟੀ.ਪੀ. ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਇਸ ਨੌਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਅੰਤਿਮ ਗੇਮ 'ਚ ਬ੍ਰੇਕ ਪੁਆਇੰਟ ਬਚਾਉਣ ਲਈ ਐੱਸ. ਲਗਾ ਕੇ ਜਿੱਤ ਦਰਜ ਕੀਤੀ। 
PunjabKesari
ਇਹ ਮਾਸਟਰਸ 1000 'ਚ ਉਨ੍ਹਾਂ ਦਾ ਪਹਿਲਾ ਖਿਤਾਬ ਹੈ। ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ 'ਚ ਨਿਕ ਕਿਰਗੀਓਸ ਅਤੇ ਮਾਂਟ੍ਰੀਅਲ 'ਚ ਰਾਫੇਲ ਨਡਾਲ ਤੋਂ ਫਾਈਨਲ ਮੁਕਾਬਲਾ ਹਾਰ ਗਏ ਸਨ। ਮੇਦਵੇਦੇਵ ਨੇ ਕਿਹਾ, ''ਆਖ਼ਰ 'ਚ ਟਰਾਫੀ ਜਿੱਤਣਾ ਇਕ ਸ਼ਾਨਦਾਰ ਅਹਿਸਾਸ ਹੈ। ਮੈਂ ਕਾਫੀ ਥੱਕ ਚੁੱਕਾ ਹਾਂ ਪਰ ਦਰਸ਼ਕਾਂ ਨੇ ਮੇਰੇ ਅੰਦਰ ਊਰਜਾ ਦਾ ਸੰਚਾਰ ਕੀਤਾ।'' ਮੇਦਵੇਦੇਵ ਨੇ ਸੈਮੀਫਾਈਨਲ 'ਚ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ।


author

Tarsem Singh

Content Editor

Related News