Danielle Wyatt ਨੇ ਆਪਣੀ ਮਹਿਲਾ ਸਾਥੀ ਨਾਲ ਕੀਤੀ ਮੰਗਣੀ, ਪਹਿਲਾਂ ਕੋਹਲੀ ਨੂੰ ਕੀਤਾ ਸੀ ਪ੍ਰਪੋਜ਼

Saturday, Mar 04, 2023 - 06:16 PM (IST)

Danielle Wyatt ਨੇ ਆਪਣੀ ਮਹਿਲਾ ਸਾਥੀ ਨਾਲ ਕੀਤੀ ਮੰਗਣੀ, ਪਹਿਲਾਂ ਕੋਹਲੀ ਨੂੰ ਕੀਤਾ ਸੀ ਪ੍ਰਪੋਜ਼

ਸਪੋਰਟਸ ਡੈਸਕ- ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ ਖਿਡਾਰੀ ਡੇਨੀਏਲ ਵਾਇਟ ਨੇ ਹਾਲ ਹੀ 'ਚ ਆਪਣੀ ਪ੍ਰੇਮਿਕਾ ਜਾਰਜੀ ਹਾਜ ਨਾਲ ਮੰਗਣੀ ਕੀਤੀ ਹੈ ਜਿਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਦਿੱਤੀ। ਡੇਨੀਅਲ ਲੰਬੇ ਸਮੇਂ ਤੋਂ ਜਾਰਜੀ ਨੂੰ ਡੇਟ ਕਰ ਰਹੀ ਸੀ। ਸੋਸ਼ਲ ਮੀਡੀਆ 'ਤੇ ਫੈਨਜ਼ ਡੇਨੀਅਲ ਦੀ ਮੰਗਣੀ ਦੀਆਂ ਤਸਵੀਰਾਂ ਦੇਖ ਕੇ ਕਾਫੀ ਹੈਰਾਨ ਹਨ। 

ਇਹ ਵੀ ਪੜ੍ਹੋ : ਯਸ਼ਸਵੀ ਜਾਇਸਵਾਲ ਨੇ ਰਚਿਆ ਇਤਿਹਾਸ, ਸਚਿਨ ਤੇ ਗਾਵਸਕਰ ਵਰਗੇ ਧਾਕੜ ਵੀ ਨਹੀਂ ਕਰ ਸਕੇ ਅਜਿਹਾ

ਜ਼ਿਕਰਯੋਗ ਹੈ ਕਿ ਡੇਨੀਅਲ ਉਹੀ ਮਹਿਲਾ ਖਿਡਾਰਨ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਦਰਅਸਲ, ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਡੈਸ਼ਿੰਗ ਖਿਡਾਰਨ ਡੇਨੀਏਲ ਵਾਇਟ ਨੇ ਟੀ-20 ਵਰਲਡ ਖ਼ਤਮ ਹੁੰਦੇ ਹੀ ਰਿੰਗ ਪਾ ਕੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰ ਲਈ। 2 ਮਾਰਚ ਦੀ ਸ਼ਾਮ ਨੂੰ ਉਸਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਉਸਦੀ ਤੇ ਜਾਰਜੀ ਹੋਜ ਦੀ ਮੰਗਣੀ ਹੋ ਗਈ ਹੈ।

ਡੇਨੀਅਲ ਵਾਇਟ ਤੇ ਜਾਰਜੀ ਹਾਜ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਡੇਨੀਅਲ ਦੀ ਪ੍ਰੇਮਿਕਾ ਜਾਰਜੀ ਸੀਏਏ ਬੇਸ ਦੀ ਫੁੱਟਬਾਲ ਮਹਿਲਾ ਟੀਮ ਦੀ ਮੁਖੀ ਹੈ। ਦੋਵੇਂ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਡੇਨੀਅਲ ਤੇ ਜਾਰਜੀ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ ਤੇ ਡੇਨੀਅਲ ਨੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਰਿੰਗ ਵੀ ਦਿਖਾਈ। ਇਸ ਦੌਰਾਨ ਉਨ੍ਹਾਂ ਕੈਪਸ਼ਨ 'ਚ ਲਿਖਿਆ, ''ਮਾਈਨ ਫੌਰੈਵਰ ਯਾਨੀ ਕਿ ਹਮੇਸ਼ਾ ਤੇ ਹਮੇਸ਼ਾ ਲਈ ਮੇਰੀ।''

PunjabKesari

ਜ਼ਿਕਰਯੋਗ ਹੈ ਕਿ ਡੇਨੀਅਲ ਉਹੀ ਮਹਿਲਾ ਖਿਡਾਰਨ ਹੈ, ਜਿਸ ਨੇ ਸਾਲ 2014 'ਚ ਵਿਰਾਟ ਕੋਹਲੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਵਿਰਾਟ ਮੈਰੀ ਮੀ'' ਜਿਸ ਨੇ ਪੂਰੇ ਕ੍ਰਿਕਟ ਜਗਤ 'ਚ ਹਲਚਲ ਮਚਾ ਦਿੱਤੀ ਸੀ। ਇਸ ਤੋਂ ਇਲਾਵਾ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਬਹੁਤ ਚੰਗੀ ਦੋਸਤ ਹੈ।

ਇਹ ਵੀ ਪੜ੍ਹੋ : ਫੁੱਟਬਾਲਰ ਮੇਸੀ ਨੂੰ ਬੰਦੂਕਧਾਰੀਆਂ ਨੇ ਦਿੱਤੀ ਧਮਕੀ, ਪਰਿਵਾਰਕ ਸੁਪਰਮਾਰਕੀਟ 'ਚ ਚਲਾਈਆਂ ਤਾਬੜਤੋੜ ਗੋਲੀਆਂ

ਜੇਕਰ ਵਾਇਟ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੰਗਲੈਂਡ ਦੀ ਮਹਿਲਾ ਟੀਮ ਲਈ ਹੁਣ ਤਕ 102 ਵਨਡੇ ਤੇ 143 ਟੀ-20 ਮੈਚ ਖੇਡ ਚੁੱਕੀ ਹੈ। ਇਸ ਦੌਰਾਨ ਉਸ ਦੇ ਬੱਲੇ ਨੇ ਵਨਡੇ 'ਚ 1776 ਜਦਕਿ ਟੀ-20 'ਚ 2369 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ 'ਚ ਵੀ ਵਿਅਟ ਦੇ ਨਾਂ ਵਨਡੇ 'ਚ 27 ਜਦਕਿ ਟੀ-20 'ਚ 46 ਵਿਕਟਾਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News