ਖਤਮ ਹੋਇਆ ਫੈਨਜ਼ ਦਾ ਇੰਤਜ਼ਾਰ, ਮੈਦਾਨ ''ਤੇ 2 ਸਾਲ ਬਾਅਦ ਆਵੇਗੀ ''ਸਟੇਨ ਗਨ''

Saturday, Sep 15, 2018 - 01:51 PM (IST)

ਨਵੀਂ ਦਿੱਲੀ—ਲਗਭਗ 2 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅਫਰੀਕੀ ਤੂਫਾਨੀ ਗੇਂਦਬਾਜ਼ ਡੇਲ ਸਟੇਨ ਮੈਦਾਨ 'ਤੇ ਵਾਪਸੀ ਕਰਨ ਜਾ ਰਹੇ ਹਨ। 'ਸਟੇਨ ਗਨ' ਦੇ ਨਾਂ ਨਾਲ ਮਸ਼ਹੂਰ ਇਸ ਗੇਂਦਬਾਜ਼ ਨੂੰ 30 ਸਤੰਬਰ ਤੋਂ ਜ਼ਿੰਮਬਾਵੇ ਖਿਲਾਫ ਸ਼ੁਰੂ ਹੋ ਰਹੇ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ ਗਿਆ ਹੈ। ਸ਼ੁੱਕਰਵਾਰ ਨੂੰ 16 ਮੈਂਬਰੀ ਦੱਖਣੀ ਅਫਰੀਕੀ ਟੀਮ 'ਚ ਸਟੇਨ ਦਾ ਨਾਂ ਆਉਣ ਨਾਲ ਫੈਨਜ਼ 'ਚ ਉਤਸਾਹ ਦਾ ਮਾਹੌਲ ਹੈ। 35 ਸਾਲਾ ਸਟੇਨ ਹਾਲ ਦੇ ਦਿਨਾਂ 'ਚ ਸੱਟਾਂ ਨਾਲ ਝੂਜ ਰਹੇ ਸਨ ਅਤੇ ਅਕਤੂਬਰ 2016 ਤੋਂ ਬਾਅਦ ਉਹ ਵਨ ਡੇ ਮੈਚ ਨਹੀਂ ਖੇਡੇ ਸਨ।

ਹਾਲ 'ਚ ਉਨ੍ਹਾਂ ਨੇ ਸਫੇਦ ਗੇਂਦ ਨਾਲ ਖੇਡਣ ਦੀ ਇੱਛਾ ਜਤਾਈ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਵਨ ਡੇ ਕਰੀਅਰ ਦਾ ਅੰਤ ਇੰਗਲੈਂਡ 'ਚ 2019 ਕ੍ਰਿਕਟ ਵਿਸ਼ਵ ਕੱਪ 'ਚ ਖੇਡ ਕੇ ਸਮਾਪਤ ਕਰਨਾ ਚਾਹੁੰਦੇ ਹਨ। ਫਾਫ ਡੂ ਪਲੇਸਿਸ ਨੂੰ ਦੋਵੇਂ ਟੀਮਾਂ ਦਾ ਕਪਤਾਨ ਬਣਾਇਆ ਗਿਆ ਹੈ ਪਰ ਇਹ  ਉਨ੍ਹਾਂ ਦੀ ਫਿਟਨੇਸ ਮੁਲਾਂਕਣ ਤੋਂ ਬਾਅਦ ਹੋਵੇਗਾ। ਡੇਲ ਸਟੇਨ ਅਗਸਤ 'ਚ ਸ਼੍ਰੀਲੰਕਾ 'ਚ ਮੋਢੇ ਦੀ ਸੱਟ ਲੱਗੀ ਸੀ ਅਤੇ ਦੱਖਣੀ ਅਫਰੀਕਾ ਵਾਪਸ ਪਰਤ ਕੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਜਲਦਬਾਜ਼ੀ ਕਰਨ ਦੀ ਵਜਾਏ ਜਿੰਮਬਾਵੇ ਸੀਰੀਜ਼ 'ਚ ਨਹੀਂ ਖੇਡਣਾ ਪਸੰਦ ਕਰਣਗੇ।


Related News