ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦੀ ਸ਼ਾਨਦਾਰ ਵਾਪਸੀ, ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਖੋਲ੍ਹਿਆ ਖਾਤਾ
Friday, May 30, 2025 - 11:32 AM (IST)

ਸਪੋਰਟਸ ਡੈਸਕ- ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਆਪਣੇ 19ਵੇਂ ਜਨਮ ਦਿਨ ਮੌਕੇ ਤੀਸਰੇ ਦੌਰ ’ਚ ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨੂੰ ਹਰਾ ਕੇ ਆਪਣੇ ਅੰਕਾਂ ਦਾ ਖਾਤਾ ਖੋਲ੍ਹਿਆ, ਜਦਕਿ ਨਾਰਵੇ ਸ਼ਤਰੰਜ ਟੂਰਨਾਮੈਂਟ ’ਚ ਵੀਰਵਾਰ ਨੂੰ ਇਥੇ ਅਰਜੁਨ ਏਰੀਗੈਸੀ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ੁਰੂਆਤੀ 2 ਦੌਰ ’ਚ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਅਤੇ ਹਮਵਤਨ ਅਰਜੁਨ ਏਰੀਗੈਸੀ ਖਿਲਾਫ਼ ਹਾਰ ਝੱਲਣ ਵਾਲੇ ਗੁਕੇਸ਼ ਨੇ ਰੈਪਿਡ ਅਤੇ ਬਲਿਟਜ਼ ਦੇ ਸਰਵਸ਼੍ਰੇਸ਼ਠ ਖਿਡਾਰੀਆਂ ’ਚੋਂ ਇਕ ਨਾਕਾਮੂਰਾ ਨੂੰ ਸਮੇਂ ਦੇ ਦਬਾਅ ’ਚ ਰੱਖਿਆ ਅਤੇ 42 ਚਾਲ ’ਚ ਬਾਜ਼ੀ ਜਿੱਤ ਕੇ 3 ਅੰਕ ਬਣਾਏ। ਗੁਕੇਸ਼ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ 6 ਖਿਡਾਰੀਆਂ ਦੇ ਇਸ ਡਬਲ ਰਾਊਂਡ ਰੌਬਿਨ ਟੂਰਨਾਮੈਂਟ ’ਚ ਪਹਿਲੀ ਜਿੱਤ ਦਰਜ ਕਰ ਕੇ 3 ਅੰਕਾਂ ਨਾਲ ਚੀਨ ਦੇ ਨੰਬਰ ਇਕ ਖਿਡਾਰੀ ਵੇਈ ਯੀ ਤੋਂ ਅੱਗੇ 5ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'
ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਏਰੀਗੈਸੀ ਨੂੰ ਗ੍ਰੈਂਡਮਾਸਟਰ ਫਾਬਿਆਨੋ ਕਰੂਆਨਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਚੈਂਪੀਅਨ ਕਾਰਲਸਨ ਨੂੰ ਆਰਮਾਗੇਡੋਨ ਟਾਈਬ੍ਰੇਕ ’ਚ ਚੀਨ ਦੇ ਵੇਈ ਯੂ ਨੇ ਹਰਾਇਆ। ਕਰੂਆਨਾ 3 ਹੋਰ ਅੰਕ ਬਣਾ ਕੇ 6 ਅੰਕਾਂ ਨਾਲ ਟਾਪ ’ਤੇ ਹੈ। ਕਾਰਲਸਨ 5 ਅੰਕਾਂ ਨਾਲ ਦੂਸਰੇ ਸਥਾਨ ’ਤੇ ਹੈ। ਏਰੀਗੈਸੀ ਅਤੇ ਨਾਕਾਮੂਰਾ 4.5 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਸਰੇ ਸਥਾਨ ’ਤੇ ਹੈ। ਟੂਰਨਾਮੈਂਟ ਦੀ ਸ਼ੁਰੂਆਤ ਨਾਕਾਮੂਰਾ ਖਿਲਾਫ ਹਾਰ ਨਾਲ ਕਰਨ ਵਾਲਾ ਕਰੂਆਨਾ ਲਗਾਤਾਰ 2 ਜਿੱਤਾਂ ਨਾਲ ਲਾਈਵ ਰੇਟਿੰਗ ’ਚ ਏਰੀਗੈਸੀ ਨੂੰ ਪਛਾੜ ਕੇ ਦੋਬਾਰਾ ਦੁਨੀਆ ਦਾ ਤੀਸਰੇ ਨੰਬਰ ਦਾ ਖਿਡਾਰੀ ਬਣਾ ਗਿਆ ਹੈ।
ਮਹਿਲਾ ਪ੍ਰਤੀਯੋਗਿਤਾ ’ਚ 2 ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਅਤੇ ਯੂਕ੍ਰੇਨ ਦੀ ਅੰਨਾ ਮੁਜੀਚੁਕ 6 ਅੰਕਾਂ ਨਾਲ ਸਾਂਝੇ ਤੌਰ ’ਤੇ ਟਾਪ ’ਤੇ ਹੈ। ਚੀਨ ਦੀ ਜੂ ਵੇਨਜੁਨ ਨੇ ਆਰ. ਵੈਸ਼ਾਲੀ ਨੂੰ ਆਰਮਾਗੇਡੋਨ ਟਾਈਬ੍ਰੇਕ ’ਚ ਹਰਾਇਆ।
ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e