ਚੱਕਰਵਾਤੀ ਤੂਫ਼ਾਨ ਤੌਕਤੇ ਨੇ ਵਾਨਖੇੜੇ ਸਟੇਡੀਅਮ ਨੂੰ ਪਹੁੰਚਾਇਆ ਵੱਡਾ ਨੁਕਸਾਨ, ਸਟੈਂਡ ਤੇ ਸਾਈਟ ਸਕ੍ਰੀਨ ਟੁੱਟੇ

Tuesday, May 18, 2021 - 02:01 PM (IST)

ਚੱਕਰਵਾਤੀ ਤੂਫ਼ਾਨ ਤੌਕਤੇ ਨੇ ਵਾਨਖੇੜੇ ਸਟੇਡੀਅਮ ਨੂੰ ਪਹੁੰਚਾਇਆ ਵੱਡਾ ਨੁਕਸਾਨ, ਸਟੈਂਡ ਤੇ ਸਾਈਟ ਸਕ੍ਰੀਨ ਟੁੱਟੇ

ਸਪੋਰਟਸ ਡੈਸਕ— ਚੱਕਰਵਾਤੀ ਤੂਫ਼ਾਨ ਤੌਕਤੇ ਭਾਰੀ ਤਬਾਹੀ ਮਚਾ ਰਿਹਾ ਹੈ ਅਤੇ ਇਸ ਤੋਂ ਮੁੰਬਈ ਦਾ ਵਾਨਖੇੜੇ ਸਟੇਡੀਅਮ ਵੀ ਬਚ ਨਹੀਂ ਸਕਿਆ ਹੈ। ਚਰਚਗੇਟ ਦੇ ਕੋਲ ਸਥਿਤ ਵਾਨਖੇੜੇ ਸਟੇਡੀਅਮ ਤੇ ਬੀ. ਕੇ. ਸੀ. ਸ਼ਰਦ ਪਵਾਰ ਮਨੋਰੰਜਨ ਕੇਂਦਰ ਨੂੰ ਇਸ ਤੂਫ਼ਾਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਤੇਜ਼ ਹਵਾਵਾਂ ਕਾਰਨ ਵਾਨਖੇੜੇ ਸਟੇਡੀਅਮ ’ਚ ਲੱਗੇ ਸਟੈਂਡ ਤੇ ਸਾਈਟ ਸਕ੍ਰੀਨ ਟੁੱਟ ਗਏ।
ਇਹ ਵੀ ਪੜ੍ਹੋ : ਗੇਂਦ ਨਾਲ ਛੇੜਛਾੜ ਮਾਮਲਾ : ਗਿਲਕ੍ਰਿਸਟ ਨੇ ਆਸਟ੍ਰੇਲੀਆਈ ਕ੍ਰਿਕਟ ’ਤੇ ਲਾਏ ਗੰਭੀਰ ਦੋਸ਼

ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ.) ਦੇ ਸੂਤਰਾਂ ਦੇ ਹਵਾਲੇ ਤੋਂ ਇਕ ਮੀਡੀਆ ਹਾਊਸ ਨੇ ਲਿਖਿਆ, ਅੱਜ ਹਵਾ ਦੇ ਤੇਜ਼ ਬੁੱਲਿਆਂ ਕਾਰਨ ਵਾਨਖੇੜੇ ਸਟੇਡੀਅਮ ’ਚ ਪ੍ਰਸਿੱਧ ਨਾਰਥ ਸਟੈਂਡ ਵੱਲ ਸਾਈਟ ਸਕ੍ਰੀਨ ਡਿੱਗ ਗਈ। ਇਹ ਆਖ਼ਰੀ ਵਾਰ 2011 ਵਰਲਡ ਕੱਪ ਦੇ ਦੌਰਾਨ ਡਿੱਗੀ ਸੀ। ਅਸੀਂ ਇਸ ਨੂੰ ਫਿਰ ਖੜ੍ਹਾ ਕਰਨ ਲਈ ਰੱਸੀਆਂ ਦੀ ਵਰਤੋਂ ਕਰਾਂਗੇ। ਦੂਜੇ ਪਾਸੇ ਵਾਨਖੇੜੇ ਸਟੇਡੀਅਮ ’ਤੇ ਲੱਗੇ ਸਟੈਂਡ ਤੇ ਸਾਈਟ ਸਕ੍ਰੀਨ ਦੇ ਡਿੱਗੇ ਹੋਣ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਨਵੀਆਂ IPL ਟੀਮਾਂ ਨੂੰ ਲੈ ਕੇ BCCI ਦਾ ਵੱਡਾ ਫ਼ੈਸਲਾ, ਕੁਝ ਮਹੀਨਿਆਂ ਲਈ ਟਾਲੇ ਟੈਂਡਰ

ਵਾਨਖੇੜੇ ਸਟੇਡੀਅਮ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 10 ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ ਪਰ ਬਾਇਓ-ਬਬਲ ’ਚ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਇਸ ਟੂਰਨਾਮੈਂਟ ਨੂੰ 4 ਮਾਰਚ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ, ਜਿਸ ਦੇ ਮੁੜ ਸ਼ੁਰੂ ਹੋਣ ਦੀ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News