CWG ਮਹਿਲਾ ਕ੍ਰਿਕਟ ਫਾਈਨਲ : ਆਸਟ੍ਰੇਲੀਆ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ, ਮਿਲਿਆ ਚਾਂਦੀ ਤਮਗਾ

Monday, Aug 08, 2022 - 12:54 AM (IST)

CWG ਮਹਿਲਾ ਕ੍ਰਿਕਟ ਫਾਈਨਲ : ਆਸਟ੍ਰੇਲੀਆ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ, ਮਿਲਿਆ ਚਾਂਦੀ ਤਮਗਾ

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ 2022 ’ਚ ਕ੍ਰਿਕਟ ਈਵੈਂਟ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆਈ ਮਹਿਲਾ ਟੀਮਾਂ ਵਿਚਾਲੇ ਬਰਮਿੰਘਮ ਦੇ ਮੈਦਾਨ ’ਤੇ ਖੇਡਿਆ ਗਿਆ। ਆਸਟ੍ਰੇਲੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ’ਤੇ 161 ਦੌੜਾਂ ਬਣਾਈਆਂ, ਜਿਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ 19.3 ਓਵਰਾਂ ’ਚ 152 ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਫਾਈਨਲ ਮੈਚ 9 ਦੌੜਾਂ ਨਾਲ ਜਿੱਤ ਕੇ ਸੋਨ ਤਮਗਾ ਜਿੱਤ ਲਿਆ, ਜਦਕਿ ਭਾਰਤ ਨੂੰ ਚਾਂਦੀ ਤਮਗਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ


author

Manoj

Content Editor

Related News