CWG 2022 : ਮੁੱਕੇਬਾਜ਼ ਅਮਿਤ ਪੰਘਾਲ ਅਤੇ ਨੀਤੂ ਗੰਘਾਸ ਆਪਣੇ-ਆਪਣੇ ਵਰਗ ਦੇ ਫਾਈਨਲ ਵਿੱਚ

08/06/2022 7:37:19 PM

ਬਰਮਿੰਘਮ, (ਵਾਰਤਾ)- ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਅਤੇ ਨੀਤੂ ਗੰਘਾਸ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸ਼ਨੀਵਾਰ ਨੂੰ ਆਪਣੇ-ਆਪਣੇ ਵਰਗ ਦੇ ਮੁਕਾਬਲੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ 2022 ਦੇ ਮੁੱਕੇਬਾਜ਼ੀ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਇਸ ਤਰ੍ਹਾਂ ਪੰਘਾਲ ਨੇ ਆਪਣੇ ਲਈ ਚਾਂਦੀ ਦਾ ਤਮਗ਼ਾ ਪੱਕਾ ਕਰ ਲਿਆ ਹੈ। ਪੰਘਾਲ ਨੇ 51 ਕਿਲੋ ਫਲਾਈਵੇਟ ਸੈਮੀਫਾਈਨਲ ਮੁਕਾਬਲੇ ਵਿੱਚ ਜ਼ਾਂਬੀਆ ਦੇ ਪੈਟਰਿਕ ਚਿਨਯੇਨਬਾ ਨੂੰ ਸਰਬਸੰਮਤੀ ਨਾਲ ਹਰਾਇਆ। 

ਇਹ ਵੀ ਪੜ੍ਹੋ : CWG 2022 : ਕ੍ਰਿਕਟ 'ਚ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜਾ ਭਾਰਤ

ਪੰਘਾਲ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਪਹੁੰਚਿਆ ਹੈ। ਉਸਨੇ ਇਸ ਤੋਂ ਪਹਿਲਾਂ ਗੋਲਡ ਕੋਸਟ 2018 ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਐਤਵਾਰ ਨੂੰ ਫਾਈਨਲ ਵਿੱਚ ਉਸਦਾ ਸਾਹਮਣਾ ਵੇਲਜ਼ ਦੇ ਕੀਰਨ ਮੈਕਡੋਨਾਲਡ ਨਾਲ ਹੋਵੇਗਾ। ਦੂਜੇ ਪਾਸੇ ਨੀਤੂ ਨੇ ਔਰਤਾਂ ਦੇ 48 ਕਿਲੋ ਵਰਗ ਦੇ ਸੈਮੀਫਾਈਨਲ ਵਿੱਚ ਕੈਨੇਡਾ ਦੀ ਪ੍ਰਿਅੰਕਾ ਢਿੱਲੋਂ ਨੂੰ ਹਰਾਇਆ। ਇਸ ਜਿੱਤ ਨਾਲ ਉਸ ਨੇ ਆਪਣੇ ਲਈ ਚਾਂਦੀ ਦਾ ਤਮਗ਼ਾ ਪੱਕਾ ਕਰ ਲਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News