ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਨਿਦਾਮਨੁਰੂ, ਨੀਦਰਲੈਂਡ ਦੀਆਂ ਨਜ਼ਰਾਂ ਫਿਰ ਉਲਟਫੇਰ ਭਰੀ ਜਿੱਤ ''ਤੇ
Thursday, Nov 09, 2023 - 05:19 PM (IST)
ਪੁਣੇ : ਨੀਦਰਲੈਂਡ ਦਾ ਮੰਨਣਾ ਹੈ ਕਿ ਉਹ ਫਾਰਮ ਵਿੱਚ ਚੱਲ ਰਹੀ ਭਾਰਤੀ ਟੀਮ ਦੇ ਖ਼ਿਲਾਫ਼ ਉਲਟਫੇਰ ਭਰੀ ਜਿੱਤ ਦਰਜ ਕਰ ਸਕਦੇ ਹਨ ਅਤੇ ਉਸ ਦੇ ਆਲਰਾਊਂਡਰ ਤੇਜਾ ਨਿਦਾਮਨੁਰੂ ਦਾ ਕਹਿਣਾ ਹੈ, 'ਇਹ ਕ੍ਰਿਕਟ ਦੀ ਖੇਡ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਹੋ ਚੁੱਕੀਆਂ ਹਨ।' ਮੇਜ਼ਬਾਨ ਭਾਰਤ ਨੂੰ ਟੂਰਨਾਮੈਂਟ ਵਿੱਚ ਅਜੇ ਤੱਕ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਅਤੇ ਟੀਮ ਨੇ ਸਾਰੇ ਅੱਠ ਮੈਚ ਜਿੱਤੇ ਹਨ। ਟੂਰਨਾਮੈਂਟ ਦੀ ਇਕਲੌਤੀ ਸਹਿਯੋਗੀ ਟੀਮ ਨੀਦਰਲੈਂਡ ਦੀ ਗੱਲ ਕਰੀਏ ਤਾਂ ਉਹ ਬੁੱਧਵਾਰ ਨੂੰ ਇੰਗਲੈਂਡ ਤੋਂ 160 ਦੌੜਾਂ ਨਾਲ ਹਾਰ ਕੇ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਨਿਦਾਮਨੁਰੂ ਨੇ ਕਿਹਾ, 'ਇਹ ਕ੍ਰਿਕਟ ਦੀ ਖੇਡ ਹੈ, ਇਸ ਲਈ ਇਹ (ਭਾਰਤ ਨੂੰ ਹਰਾਉਣਾ) ਸੰਭਵ ਹੋ ਸਕਦਾ ਹੈ। ਸਾਡੀ ਆਪਣੀ ਖੇਡ ਸ਼ੈਲੀ ਹੈ। ਅਸੀਂ ਉਹੀ ਕਰਾਂਗੇ ਜੋ ਅਸੀਂ ਸਭ ਤੋਂ ਵਧੀਆ ਕਰਦੇ ਹਾਂ। ਸਾਡੇ ਕੋਲ ਕੁਝ ਸ਼ਾਨਦਾਰ ਗੇਂਦਬਾਜ਼ ਹਨ ਅਤੇ ਕੁਝ ਖਿਡਾਰੀ ਵੀ ਹਨ ਜੋ ਸਪਿਨ ਨੂੰ ਚੰਗੀ ਤਰ੍ਹਾਂ ਖੇਡ ਸਕਦੇ ਹਨ। ਬੁੱਧਵਾਰ ਨੂੰ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਕਿਹਾ, 'ਸਾਡੇ ਕੋਲ ਅਜਿਹੇ ਗੇਂਦਬਾਜ਼ ਵੀ ਹਨ ਜੋ ਵਿਕਟਾਂ ਲੈ ਸਕਦੇ ਹਨ। ਪਰ ਨਿਸ਼ਚਿਤ ਤੌਰ 'ਤੇ ਤੁਹਾਨੂੰ ਥੋੜਾ ਕਿਸਮਤ ਦਾ ਵੀ ਸਾਥ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਕੋਲ ਇੱਕ ਮਜ਼ਬੂਤ ਟੀਮ ਹੈ ਅਤੇ ਉਹ ਬਹੁਤ ਵਧੀਆ ਕ੍ਰਿਕਟ ਖੇਡ ਰਹੇ ਹਨ। ਪਰ ਇਸ ਖੇਡ ਵਿੱਚ ਮਜ਼ੇਦਾਰ ਚੀਜ਼ਾਂ (ਉਲਟਫੇਰ) ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਨੀਦਰਲੈਂਡ ਨੇ 12 ਸਾਲਾਂ ਦੇ ਵਕਫ਼ੇ ਤੋਂ ਬਾਅਦ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ਅਤੇ ਹੁਣ ਉਹ 12 ਨਵੰਬਰ ਨੂੰ ਬੈਂਗਲੁਰੂ ਵਿੱਚ ਭਾਰਤ ਖ਼ਿਲਾਫ਼ ਮੈਚ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕਰੇਗਾ। ਨੀਦਰਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਦੇ ਖ਼ਿਲਾਫ਼ ਉਲਟਫੇਰ ਭਰੀ ਜਿੱਤ ਹਾਸਲ ਕੀਤੀ ਸੀ ਅਤੇ ਬੰਗਲਾਦੇਸ਼ ਨੂੰ ਵੀ ਹਰਾਇਆ ਸੀ। ਉਨ੍ਹਾਂ ਨੇ ਕਿਹਾ, 'ਅਸੀਂ ਟੂਰਨਾਮੈਂਟ ਦੀ ਸਰਵੋਤਮ ਟੀਮ ਵਿਰੁੱਧ ਖੇਡਣ ਲਈ ਬਹੁਤ ਉਤਸ਼ਾਹਿਤ ਹਾਂ ਜੋ ਅੰਕ ਸੂਚੀ ਵਿੱਚ ਸਿਖ਼ਰ 'ਤੇ ਹੈ ਅਤੇ ਇਹ ਸਾਡੇ ਲਈ ਇਕ ਹੋਰ ਮੌਕਾ ਹੋਵੇਗਾ।'
ਨਿਦਾਮਨੁਰੂ ਨੇ ਇੰਗਲੈਂਡ ਖ਼ਿਲਾਫ਼ 34 ਗੇਂਦਾਂ 'ਚ ਨਾਬਾਦ 41 ਦੌੜਾਂ ਬਣਾਈਆਂ। ਉਨ੍ਹਾਂ ਨੇ ਕਿਹਾ, 'ਜਦੋਂ ਵੀ ਅਸੀਂ ਮੈਦਾਨ ਵਿੱਚ ਉਤਰਦੇ ਹਾਂ, ਅਸੀਂ ਆਪਣੇ ਹੁਨਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਾਂ ਕਿਉਂਕਿ ਇਹ ਵਿਸ਼ਵ ਕੱਪ ਹੈ। ਅਸੀਂ ਕਿਸੇ ਵੀ ਮੈਚ ਨੂੰ ਹਲਕੇ ਵਿੱਚ ਨਹੀਂ ਲੈਂਦੇ, ਇਸ ਲਈ ਅਸੀਂ ਯਕੀਨੀ ਤੌਰ 'ਤੇ ਐਤਵਾਰ ਨੂੰ ਭਾਰਤ ਦੇ ਖ਼ਿਲਾਫ਼ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ