ਮਿਸ਼ੇਲ ਨੇ ਇਨ੍ਹਾਂ ਨੂੰ ਦਿੱਤਾ ਬੰਗਲਾਦੇਸ਼ ''ਤੇ ਜਿੱਤ ਦਾ ਸਿਹਰਾ, ਪਿੱਚ ਬਾਰੇ ਦਿੱਤੀ ਸੀ ਅੰਦਰੂਨੀ ਜਾਣਕਾਰੀ
Saturday, Oct 14, 2023 - 06:03 PM (IST)
ਚੇਨਈ- ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਊਜ਼ੀਲੈਂਡ ਦੇ ਆਲਰਾਊਂਡਰ ਡੇਰਿਲ ਮਿਸ਼ੇਲ ਨੇ ਕਿਹਾ ਕਿ ਚੇਪਾਕ ਮੈਦਾਨ ਦੀ ਪਿੱਚ ਬਾਰੇ ਅੰਦਰੂਨੀ ਜਾਣਕਾਰੀ ਦੇਣ ਲਈ ਮਿਸ਼ੇਲ ਸੈਂਟਨਰ ਅਤੇ ਡੇਵੋਨ ਕੋਨਵੇ ਨੂੰ ਵੀ ਪਿੱਚ ਦੀ ਅੰਦਰੂਨੀ ਜਾਣਕਾਰੀ ਦੇਣ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਜਾਣੋ ਕਦੋਂ ਖੇਡਿਆ ਗਿਆ ਸੀ ਭਾਰਤ ਤੇ ਪਾਕਿ ਵਿਚਾਲੇ ਪਹਿਲਾ ਕ੍ਰਿਕਟ ਮੈਚ, ਕੀ ਨਿਕਲਿਆ ਸੀ ਨਤੀਜਾ
ਸੈਂਟਨਰ ਅਤੇ ਕੋਨਵੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਵਿੱਚ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ) ਲਈ ਖੇਡਦੇ ਹਨ। ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਤਿੰਨ ਮੈਚਾਂ 'ਚ ਤੀਜੀ ਜਿੱਤ ਦਰਜ ਕੀਤੀ। ਇਸ ਮੈਦਾਨ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਮੈਚ ਦੌਰਾਨ ਪਿੱਚ ਨੇ ਸਪਿਨਰਾਂ ਦੀ ਕਾਫ਼ੀ ਮਦਦ ਕੀਤੀ ਪਰ ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ ਮੈਚ 'ਚ ਪਿੱਚ 'ਚ ਉਛਾਲ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਮਿਲੀ।
ਇਹ ਵੀ ਪੜ੍ਹੋ - CWC 23 : ਭਾਰਤ 'ਚ ਜਿੱਤਣਾ ਬਹੁਤ ਸਖ਼ਤ ਚੁਣੌਤੀ, ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਵੱਡਾ ਬਿਆਨ
ਮਿਸ਼ੇਲ ਨੇ ਮੈਚ ਤੋਂ ਬਾਅਦ ਕਿਹਾ, 'ਹਰ ਪਿੱਚ ਵੱਖਰੀ ਹੁੰਦੀ ਹੈ ਅਤੇ ਉਸ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ ਅਤੇ ਇਹ ਥੋੜ੍ਹੇ ਸਮੇਂ 'ਚ ਹਾਲਾਤਾਂ ਨੂੰ ਅਨੁਕੂਲ ਬਣਾਉਣ ਅਤੇ ਮੈਚ ਦੇ ਛੋਟੇ ਪਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਬਾਰੇ ਹੁੰਦੀ ਹੈ।' ਉਨ੍ਹਾਂ ਨੇ ਕਿਹਾ, 'ਸਾਡੇ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਨਾਲ ਪਿੱਚ ਦੇ ਮੁਤਾਬਕ ਖ਼ੁਦ ਨੂੰ ਢਾਲਿਆ ਅਤੇ ਵਿਰੋਧੀ ਬੱਲੇਬਾਜ਼ਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ, ਉਹ ਸ਼ਾਨਦਾਰ ਰਿਹਾ। ਅਸੀਂ ਬੱਲੇ ਨਾਲ ਵੀ ਅਜਿਹੀ ਹੀ ਸਥਿਤੀ ਵਿੱਚ ਸੀ।
ਉਨ੍ਹਾਂ ਨੇ ਕਿਹਾ ਕਿ ਨਿਸ਼ਚਤ ਤੌਰ 'ਤੇ ਇਸ 'ਚ ਥੋੜਾ ਜਿਹਾ ਉਛਾਲ ਸੀ। ਚੇਨਈ (ਸੁਪਰ ਕਿੰਗਜ਼) ਦੇ ਕੁਝ ਖਿਡਾਰੀਆਂ (ਸੈਂਟਨਰ ਅਤੇ ਕੋਨਵੇ) ਨੇ ਸਾਨੂੰ ਥੋੜ੍ਹੀ ਅੰਦਰੂਨੀ ਜਾਣਕਾਰੀ ਦਿੱਤੀ। ਇਹ ਸੱਚਮੁੱਚ ਚੰਗਾ ਸੀ।' ਇਸ ਮੈਚ 'ਚ ਅਜੇਤੂ 89 ਦੌੜਾਂ ਬਣਾਉਣ ਤੋਂ ਇਲਾਵਾ ਮਿਸ਼ੇਲ ਨੇ ਕਪਤਾਨ ਕੇਨ ਵਿਲੀਅਮਸਨ ਨਾਲ ਤੀਜੇ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਆਸਾਨ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ