CWC 2023 : ਅਸਲ ਖਤਰਾ ਬਣ ਕੇ ਉੱਭਰਿਆ ‘ਉਲਟਫੇਰ ਦਾ ਚੈਂਪੀਅਨ’ ਅਫਗਾਨਿਸਤਾਨ

Tuesday, Nov 14, 2023 - 01:33 PM (IST)

ਨਵੀਂ ਦਿੱਲੀ, (ਭਾਸ਼ਾ)– ਲੰਬੇ ਸਮੇਂ ਤੋਂ ਜੰਗ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਵਿਚ ਤਿੰਨ ਸਾਬਕਾ ਚੈਂਪੀਅਨਾਂ ਨੂੰ ਹਰਾ ਕੇ ਕ੍ਰਿਕਟ ਜਗਤ ਨੂੰ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦਾ ਸਪੱਸ਼ਟ ਸੰਦੇਸ਼ ਦਿੱਤਾ, ਜਿਸ ਦੀ ਗੂੰਜ ਆਉਣ ਵਾਲੇ ਸਾਲਾਂ ਵਿਚ ਵੀ ਸੁਣਾਈ ਦੇਵੇਗੀ। ਅਫਗਾਨਿਸਤਾਨ ਨੇ ਜਦੋਂ ਇੰਗਲੈਂਡ ਨੂੰ ਹਰਾਇਆ ਸੀ ਤਾਂ ਉਸ ਨੂੰ ਮੌਜੂਦਾ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਾਰ ਦਿੱਤਾ ਗਿਆ। 

ਕਾਰਨ ਸਾਫ ਸੀ ਕਿਉਂਕਿ ਅਫਗਾਨਿਸਤਾਨ ਇਸ ਤੋਂ ਪਹਿਲਾਂ ਪਿਛਲੇ ਦੋ ਵਿਸ਼ਵ ਕੱਪ ਵਿਚ ਸਿਰਫ ਇਕ ਜਿੱਤ ਦਰਜ ਕਰ ਸਕਿਆ ਸੀ ਤੇ ਉਹ ਵੀ ਉਸ ਨੂੰ 2015 ਵਿਚ ਸਕਾਟਲੈਂਡ ਵਿਰੁੱਧ ਮਿਲੀ ਸੀ ਪਰ ਮੌਜੂਦਾ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੇ ਚੋਟੀ ਦੀਆਂ ਟੀਮਾਂ ਨੂੰ ‘ਨੱਕ ਨਾਲ ਚਣੇ ਚੱਬਣ’ ਲਈ ਮਜਬੂਰ ਕਰ ਦਿੱਤਾ। ਇੰਗਲੈਂਡ ਤੋਂ ਬਾਅਦ ਉਸ ਨੇ ਦੋ ਹੋਰਨਾਂ ਸਾਬਕਾ ਚੈਂਪੀਅਨਾਂ ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਹਰਾਇਆ ਤੇ ਸਾਬਤ ਕੀਤਾ ਕਿ ਸਾਬਕਾ ਚੈਂਪੀਅਨ ਵਿਰੁੱਧ ਉਸਦੀ ਜਿੱਤ ਸਿਰਫ ਤੁੱਕਾ ਨਹੀਂ ਸੀ।

ਇਹ ਵੀ ਪੜ੍ਹੋ : World Cup: ਸੈਮੀਫ਼ਾਈਨਲ 'ਚ ਭਾਰਤ ਖ਼ਿਲਾਫ਼ ਇਹ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ ਦੀ ਟੀਮ, ਪ੍ਰੈਕਟਿਸ ਤੋਂ ਮਿਲੇ ਸੰਕੇਤ

ਅਫਗਾਨਿਸਤਾਨ ਦੀ ਵੱਡੀਆਂ ਟੀਮਾਂ ਨੂੰ ਆਪਣੇ ਲਪੇਟੇ ਵਿਚ ਲੈਣ ਦੀ ਮੁਹਿੰਮ ਇੱਥੇ ਹੀ ਨਹੀਂ ਰੁਕੀ। ਉਸ ਨੇ 5 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਵੀ ਹਾਰ ਦੇ ਕੰਡੇ ’ਤੇ ਪਹੁੰਚਾ ਦਿੱਤਾ ਸੀ ਜਦਕਿ ਦੱਖਣੀ ਅਫਰੀਕਾ ਨੂੰ ਉਸ ’ਤੇ ਜਿੱਤ ਲਈ ਸਖਤ ਸੰਘਰਸ਼ ਕਰਨਾ ਪਿਆ ਸੀ। ਅਫਗਾਨਿਸਤਾਨ ਫੀਲਡਿੰਗ ਦੀ ਕਮਜ਼ੋਰੀ ਅਤੇ ਵੱਡੇ ਮੌਕਿਆਂ ’ਤੇ ਤਜਰਬੇ ਦੀ ਕਮੀ ਕਾਰਨ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਿਆ ਪਰ ਉਸ ਨੇ 2025 ਦੀ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਕੇ ਆਪਣੇ ਲਈ ਇਕ ਹੋਰ ਮੰਚ ਤਿਆਰ ਕਰ ਲਿਆ। 

ਉਸ ਨੇ ਇਹ ਚਮਤਕਾਰ ਤਦ ਦਿਖਾਇਆ ਜਦੋਂ ਤਾਲਿਬਾਨ ਸ਼ਾਸਨ ਕਾਰਨ ਪਿਛਲੇ ਕੁਝ ਸਾਲਾਂ ਵਿਚ ਉਸਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਸਨ। ਅਫਗਾਨਿਸਤਾਨ ਨੂੰ ਕੁਝ ਅਫਸੋਸ ਜ਼ਰੂਰ ਹੋਵੇਗਾ, ਜਿਨ੍ਹਾਂ ਵਿਚ ਆਸਟਰੇਲੀਆ ਦੇ ਗਲੇਨ ਮੈਕਸਵੈੱਲ ਦਾ ਕੈਚ ਛੱਡਣਾ ਤੇ ਬੰਗਲਾਦੇਸ਼ ਵਿਰੁੱਧ ਬੱਲੇਬਾਜ਼ਾਂ ਦੀ ਅਸਫਲਤਾ ਸ਼ਾਮਲ ਸੀ। ਮੈਕਸਵੈੱਲ ਜਦੋਂ 33 ਦੌੜਾਂ ’ਤੇ ਸੀ ਤਦ ਉਸ ਨੂੰ ਜੀਵਨਦਾਨ ਮਿਲਿਆ, ਜਿਸ ਦਾ ਫਾਇਦਾ ਚੁੱਕ ਕੇ ਉਹ ਦੋਹਰਾ ਸੈਂਕੜਾ ਲਾ ਕੇ ਅਫਗਾਨਿਸਤਾਨ ਦੇ ਮੂੰਹ ਵਿਚੋਂ ਜਿੱਤ ਖੋਹਣ ਵਿਚ ਸਫਲ ਰਿਹਾ। ਕਹਿੰਦੇ ਹਨ ‘ਕੈਚ ਮੈਚ ਜਿੱਤਦੇ ਹਨ’ ਤੇ ਜੇਕਰ ਉਸ ਸਮੇਂ ਮੁਜ਼ੀਬ ਉਰ ਰਹਿਮਾਨ ਨੇ ਕੈਚ ਫੜ ਲਿਆ ਹੁੰਦਾ ਤਾਂ ਕਹਾਣੀ ਬਦਲ ਜਾਂਦੀ ਤੇ ਹੋ ਸਕਦਾ ਸੀ ਕਿ ਭਾਰਤ ਦਾ ਸਾਹਮਣਾ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੀ ਬਜਾਏ ਅਫਗਾਨਿਸਤਾਨ ਨਾਲ ਹੋ ਜਾਂਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News