CWC 2019 : ਚਾਹਲ ਨੇ ਤੋੜਿਆ 16 ਸਾਲ ਪੁਰਾਣਾ ਸ਼ਰਮਨਾਕ ਰਿਕਾਰਡ

Monday, Jul 01, 2019 - 03:50 AM (IST)

CWC 2019 : ਚਾਹਲ ਨੇ ਤੋੜਿਆ 16 ਸਾਲ ਪੁਰਾਣਾ ਸ਼ਰਮਨਾਕ ਰਿਕਾਰਡ

ਨਵੀਂ ਦਿੱਲੀ— ਇੰਗਲੈਂਡ ਵਿਰੁੱਧ ਵਿਸ਼ਵ ਕੱਪ ਦੇ 38ਵੇਂ ਵਨ ਡੇ ਮੈਚ 'ਚ ਭਾਰਤੀ ਗੇਂਦਬਾਜ਼ਾਂ ਦੀ ਖੂਬ ਕਲਾਸ ਲੱਗੀ। ਸਿਰਫ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਭਾਰਤੀ ਟੀਮ ਦੇ ਸਾਰੇ ਗੇਂਦਬਾਜ਼ਾਂ ਨੇ 6 ਤੋਂ ਜ਼ਿਆਦਾ ਦੇ ਇਕੋਨਮੀ ਰਨ ਦਿੱਤੇ। ਇਸ ਦੇ ਨਾਲ ਹੀ ਭਾਰਤੀ ਸਪਿਨਰ ਵਿਸ਼ਵ ਕੱਪ 'ਚ ਭਾਰਤ ਵਲੋਂ ਸਭ ਤੋਂ ਖਰਾਬ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਬਣ ਗਏ। ਚਾਹਲ ਨੇ 10 ਓਵਰਾਂ 'ਚ 88 ਦੌੜਾਂ ਦਿੱਤੀਆਂ। ਚਾਹਲ ਦੀਆਂ ਗੇਂਦਾਂ 'ਤੇ 7 ਚੌਕੇ ਤੇ 6 ਛੱਕੇ ਵੀ ਲੱਗੇ। ਚਾਹਲ ਤੋਂ ਪਹਿਲਾਂ ਜਵਾਗਲ ਸ਼੍ਰੀਨਾਥ ਦੇ ਵਿਰੁੱਧ ਵਿਸ਼ਵ ਕੱਪ ਦੀ ਸਭ ਤੋਂ ਖਰਾਬ ਗੇਂਦਬਾਜ਼ੀ ਦੇ ਅੰਕੜੇ ਸਨ। ਸ਼੍ਰੀਨਾਥ ਨੇ 2003 ਵਿਸ਼ਵ ਕੱਪ ਫਾਈਨਲ 'ਚ ਆਸਟਰੇਲੀਆ ਵਿਰੁੱਧ 87 ਦੌੜਾਂ ਦਿੱਤੀਆਂ ਸਨ। ਇਸ ਸੂਚੀ 'ਚ ਹੁਣ ਤੀਜੇ ਸਥਾਨ 'ਤੇ ਰਰਸਨ ਘਾਵਰੀ ਆ ਗਏ ਹਨ, ਜਿਨ੍ਹਾਂ ਨੇ 1975 'ਚ ਇੰਗਲੈਂਡ ਵਿਰੁੱਧ ਲਾਡਰਸ ਦੇ ਮੈਦਾਨ 'ਤੇ 83 ਦੌੜਾਂ ਦਿੱਤੀਆਂ ਸਨ।
ਮੈਚ ਦੌਰਾਨ ਭਾਰਤੀ ਟੀਮ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ
ਮੁਹੰਮਦ ਸ਼ੰਮੀ— 10 ਓਵਰ, 69 ਦੌੜਾਂ, 5 ਵਿਕਟਾਂ
ਜਸਪ੍ਰੀਤ ਬੁਮਰਹਾ— 10 ਓਵਰ, 41 ਦੌੜਾਂ, 1 ਵਿਕਟ
ਯੁਜਵੇਂਦਰ ਚਾਹਲ— 10 ਓਵਰ, 88 ਦੌੜਾਂ, 0 ਵਿਕਟ
ਹਾਰਦਿਕ ਪੰਡਯਾ— 10 ਓਵਰ, 60 ਦੌੜਾਂ, 0 ਵਿਕਟ
ਕੁਲਦੀਪ ਯਾਦਵ— 10 ਓਵਰ, 72 ਦੌੜਾਂ, 1 ਵਿਕਟ
ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਇਸ ਮੈਚ 'ਚ ਭਾਰਤ ਨੂੰ 31 ਦੌੜਾਂ ਨਾਲ ਹਰਾ ਕੇ ਭਾਰਤ ਦਾ ਜੇਤੂ ਰੱਥ ਵੀ ਰੋਕ ਦਿੱਤਾ ਹੈ।


author

Gurdeep Singh

Content Editor

Related News