CWC 2019 : ਸ਼੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ

Friday, Jun 07, 2019 - 04:35 AM (IST)

CWC 2019 : ਸ਼੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ

ਬ੍ਰਿਸਟਲ— ਆਈ. ਸੀ. ਸੀ. ਵਿਸ਼ਵ ਕੱਪ ਵਿਚ ਉਤਾਰ-ਚੜ੍ਹਾਅ ਵਿਚੋਂ ਲੰਘ ਰਹੀ ਸ਼੍ਰੀਲੰਕਾਈ ਟੀਮ ਸ਼ੁੱਕਰਵਾਰ ਨੂੰ ਇੱਥੇ ਆਤਮਵਿਸ਼ਵਾਸ ਨਾਲ ਲਬਰੇਜ ਪਾਕਿਸਤਾਨੀ ਕ੍ਰਿਕਟ ਟੀਮ ਵਿਰੁੱਧ ਆਪਣੀ ਜੇਤੂ ਮੁਹਿੰਮ ਨੂੰ ਵਧਾਉਣ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ।
ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਟੀਮ ਵਿਰੁੱਧ ਦੂਜੇ ਮੁਕਾਬਲੇ ਵਿਚ 14 ਦੌੜਾਂ ਦੀ ਉਲਟਫੇਰ ਭਰੀ ਜਿੱਤ ਤੋਂ ਖੁਦ ਨੂੰ ਮਜ਼ਬੂਤ ਟੀਮ ਦੇ ਰੂਪ ਵਿਚ ਦੌੜ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ਼੍ਰੀਲੰਕਾ ਵਿਰੁੱਧ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਹਾਲਾਂਕਿ ਨਿਊਜ਼ੀਲੈਂਡ ਤੋਂ ਇਕਪਾਸੜ ਅੰਦਾਜ਼ ਵਿਚ 10 ਵਿਕਟਾਂ ਨਾਲ ਹਾਰੀ ਸ਼੍ਰੀਲੰਕਾਈ ਟੀਮ ਨੇ ਵੀ ਪਿਛਲੇ ਮੈਚ ਵਿਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ।
ਸ਼੍ਰੀਲੰਕਾ ਦੀ ਜਿੱਤ ਨੂੰ ਨਵੀਂ ਟੀਮ ਅਫਗਾਨਿਸਤਾਨ ਵਿਰੁੱਧ ਇਸ ਲਿਹਾਜ਼ ਨਾਲ ਅਹਿਮ ਮੰਨਿਆ ਜਾ ਸਕਦਾ ਹੈ ਕਿ ਉਹ ਅਭਿਆਸ ਮੈਚਾਂ ਵਿਚ ਪਾਕਿਸਤਾਨ ਨੂੰ ਹਰਾ ਚੁੱਕੀ ਹੈ। ਅਜਿਹੇ ਵਿਚ ਪਾਕਿਸਤਾਨ ਵਿਰੁੱਧ ਸ਼੍ਰੀਲੰਕਾ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਹੈ।
ਪਾਕਿਸਤਾਨੀ ਕੋਚ ਮਿਕੀ ਆਰਥਰ ਨੇ ਵੀ ਅਗਲੇ ਮੁਕਾਬਲੇ ਵਿਚ ਆਪਣੀ ਟੀਮ ਨੂੰ ਹਮਲਾਵਰ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਇੰਗਲੈਂਡ ਵਿਰੁੱਧ ਟ੍ਰੇਂਟ ਬ੍ਰਿਜ ਵਿਚ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਪਾਕਿਸਾਤਨੀ ਟੀਮ ਨੇ ਲਗਾਤਾਰ 11 ਵਨ ਡੇ ਕੌਮਾਂਤਰੀ ਮੈਚ ਹਾਰੇ ਸਨ। ਉਸ ਨੂੰ ਵਿੰਡੀਜ਼ ਵਿਰੁੱਧ ਨਾਟਿੰਘਮ ਵਿਚ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ਵਿਚ ਸੱਤ ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ ਸੀ ਪਰ ਹੁਣ ਪਟਰੀ 'ਤੇ ਪਰਤਣ ਤੋਂ ਬਾਅਦ ਉਸਦੀ ਕੋਸ਼ਿਸ਼ ਹਰ ਹਾਲ ਵਿਚ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਹੈ। 
ਸ਼੍ਰੀਲੰਕਾ ਵਿਰੁੱਧ ਪਾਕਿ ਦਾ ਪਿਛਲਾ ਰਿਕਾਰਡ ਕਾਫੀ ਮਜ਼ਬੂਤ : ਪਾਕਿਸਤਾਨ ਦਾ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਵਿਰੁੱਧ ਪਿਛਲਾ ਰਿਕਾਰਡ ਕਾਫੀ ਮਜ਼ਬੂਤ ਰਿਹਾ ਹੈ ਅਤੇ ਉਸ ਨੇ 1975 ਵਿਚ ਆਪਣੇ ਪਹਿਲੇ ਟੂਰਨਾਮੈਂਟ ਤੋਂ ਬਾਅਦ ਤੋਂ ਸ਼੍ਰੀਲੰਕਾਈ ਟੀਮ ਵਿਰੁੱਧ ਆਪਣੇ ਸਾਰੇ ਸੱਤ ਮੈਚਾਂ ਨੂੰ ਜਿੱਤਿਆ ਹੈ।


author

Gurdeep Singh

Content Editor

Related News