CWC 2019 : ਬੰਗਲਾਦੇਸ਼ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
Tuesday, Jun 25, 2019 - 09:55 PM (IST)

ਨਵੀਂ ਦਿੱਲੀ— ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਲਗਾਈ ਬੰਗਲਾਦੇਸ਼ ਦੇ ਮੱਧਕ੍ਰਮ ਦੇ ਅਨੁਭਵੀ ਬੱਲੇਬਾਜ਼ ਮਹਿਮੂਦੁੱਲਾ ਜ਼ਖਮੀ ਹੋਣ ਕਾਰਨ ਵੱਡਾ ਝਟਕਾ ਲੱਗਾ ਹੈ। ਸੋਮਵਾਰ ਨੂੰ ਅਫਗਾਨਿਸਤਾਨ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਮਹਿਮੂਦੁੱਲਾ ਦੇ ਪੈਰ 'ਚ ਦਰਦ ਹੋਈ ਜਿਸ ਕਾਰਨ ਉਸ ਨੂੰ ਰਨ ਹਾਸਲ ਕਰਨ 'ਚ ਪਰੇਸ਼ਾਨੀ ਹੋਈ। ਇਸ ਮੈਚ 'ਚ ਮਹਿਮੂਦੁੱਲਾ ਨੇ 38 ਗੇਂਦਾਂ 'ਚ 27 ਦੌੜਾਂ ਬਣਾਈਆਂ ਸਨ।
ਸਮਝਿਆ ਜਾਂਦਾ ਹੈ ਕਿ ਉਸਦੀ ਸੱਟ ਨੂੰ ਠੀਕ ਹੋਣ 'ਚ ਘੱਟ ਤੋਂ ਘੱਟ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਅਫਗਾਨਿਸਤਾਨ ਦੀ ਪਾਰੀ 'ਚ ਫੀਲਡਿੰਗ ਨਹੀਂ ਕੀਤੀ ਸੀ। ਮਹਿਮੂਦੁੱਲਾ ਦੀ ਸੱਟ ਬੰਗਲਾਦੇਸ਼ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਬੰਗਲਾਦੇਸ਼ ਨੂੰ ਸੈਮੀਫਾਈਨਲ ਦੀ ਆਪਣੀ ਉਮੀਦਾਂ ਦੇ ਲਈ ਖਾਸ 2 ਮੈਚ ਜਿੱਤਣੇ ਹਨ। ਬੰਗਲਾਦੇਸ਼ ਨੇ ਆਪਣਾ ਅਗਲਾ ਮੈਚ 2 ਜੁਲਾਈ ਨੂੰ ਭਾਰਤ ਵਿਰੁੱਧ ਤੇ ਆਖਰੀ ਮੈਚ ਪੰਜ ਜੁਲਾਈ ਨੂੰ ਲੰਡਨ ਦੇ ਲਾਰਡਸ 'ਚ ਪਾਕਿਸਤਾਨ ਵਿਰੁੱਧ ਖੇਡਣਾ ਹੈ।