ਆਇਰਲੈਂਡ ਨਾਲ ਟੈਸਟ ਮੈਚ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਦੀ ਟੈਸਟ ਰੈਂਕਿੰਗ 'ਚ ਸੁਧਾਰ

07/28/2019 12:33:15 PM

ਸਪੋਰਟਸ ਡੈਸਕ— ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਕਲੌਤਾ ਟੈਸਟ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਨੇ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਇੰਗਲਿਸ਼ ਟੀਮ ਹੁਣ ਵੀਰਵਾਰ ਤੋਂ ਆਸਟਰੇਲੀਆ ਨਾਲ ਵਰਲਡ ਦੀ ਮਸ਼ਹੂਰ ਏਸ਼ੇਜ਼ ਟੈਸਟ ਸੀਰੀਜ਼ 'ਚ ਉਤਰੇਗੀ। ਇੰਗਲੈਂਡ ਦੇ ਖਿਡਾਰੀ ਸੈਮ ਕਰੇਨ ਅਤੇ ਜੈਕ ਲੀਚ ਨੇ ਇੰਗਲੈਂਡ ਦੀ 143 ਦੌੜਾਂ ਦੀ ਜਿੱਤ ਤੋਂ ਬਾਅਦ ਰੈਂਕਿੰਗ 'ਚ ਬਹੁਤ ਸੁਧਾਰ ਕੀਤਾ ਹੈ। ਇੰਗਲੈਂਡ ਤੇ ਆਇਰਲੈਂਡ ਦੇ ਵਿਚਾਲੇ ਇਕ ਪਾਸੜ ਮੁਕਾਬਲੇ 'ਚ ਸਪਿਨਰ ਲੀਚ ਨੇ ਦੂਜੀ ਪਾਰੀ 'ਚ ਓਪਨਿੰਗ ਕਰਦੇ ਹੋਏ 92 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਉਹ ਬੱਲੇਬਾਜ਼ੀ ਰੈਂਕਿੰਗ 'ਚ ਸਿੱਧੇ 57 ਸਥਾਨਾਂ ਦੀ ਛਲਾਂਗ ਲਗਾ ਕੇ 117ਵੇਂ ਨੰਬਰ 'ਤੇ ਪਹੁੰਚ ਗਏ ਹੈ।PunjabKesari
ਕੁਰੇਨ ਨੂੰ ਤਿੰਨਾਂ ਵਰਗਾਂ ਦੀ ਰੈਂਕਿੰਗ 'ਚ ਫਾਇਦਾ ਮਿਲਿਆ ਹੈ ਤੇ ਬੱਲੇਬਾਜੀ ਵਰਗ 'ਚ ਤਿੰਨ ਸਥਾਨ ਉੱਠ ਕੇ 52 ਉਹ ਨੰਬਰ 'ਤੇ ਪਹੁੰਚ ਗਏ ਹਨ ਜਦ ਕਿ ਗੇਂਦਬਾਜ਼ਾਂ 'ਚ 28 ਦੌੜਾਂ 'ਤੇ ਤਿੰਨ ਵਿਕਟ ਦੀ ਬਦੌਲਤ ਛੇ ਸਥਾਨ ਉੱਠ ਕੇ 67ਵੇਂ ਨੰਬਰ 'ਤੇ ਪਹੁੰਚ ਗਏ ਹੈ। ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਉਹ ਆਲਰਾਉਂਡਰ ਵਰਗ 'ਚ ਅੱਠ ਸਥਾਨ ਦੇ ਸੁਧਾਰ ਨਾਲ 23ਵੇਂ ਨੰਬਰ 'ਤੇ ਪਹੁੰਚ ਗਏ ਹਨ। ਸਟੁਅਟਰ ਬਰਾਡ ਮੈਚ 'ਚ ਸੱਤ ਵਿਕਟ ਲੈ ਕੇ ਇਕ ਸਥਾਨ ਦੇ ਫਾਇਦੇ ਦੇ ਨਾਲ 18ਵੇਂ ਨੰਬਰ 'ਤੇ ਪਹੁੰਚ ਗਏ ਹਨ ਜਦੋਂ ਕਿ ਕ੍ਰਿਸ ਵੋਕਸ ਗੇਂਦਬਾਜ਼ਾਂ 'ਚ ਆਪਣੇ 32ਵੇਂ ਨੰਬਰ 'ਤੇ ਬਰਕਰਾਰ ਹੈ।


Related News