ਵਿਸ਼ਵ ਕੱਪ ਫਾਈਨਲ ''ਚ ਕਮਿੰਸ ਨੇ ਸ਼ਾਨਦਾਰ ਕਪਤਾਨੀ ਕੀਤੀ : ਪੇਨ
Monday, Nov 20, 2023 - 06:16 PM (IST)
ਮੈਲਬੋਰਨ, (ਭਾਸ਼ਾ)- ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਪੈਟ ਕਮਿੰਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਖਿਲਾਫ ਵਿਸ਼ਵ ਕੱਪ ਫਾਈਨਲ 'ਚ ਉਨ੍ਹਾਂ ਦੀ ਕਪਤਾਨੀ ਅਤੇ ਗੇਂਦਬਾਜ਼ੀ ਸ਼ਾਨਦਾਰ ਰਹੀ। ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ 10 ਓਵਰਾਂ ਵਿੱਚ 34 ਦੌੜਾਂ ਦੇ ਕੇ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੀਆਂ ਕੀਮਤੀ ਵਿਕਟਾਂ ਲਈਆਂ ਅਤੇ ਭਾਰਤ ਨੂੰ 240 ਦੌੜਾਂ ਤੱਕ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਸਟ੍ਰੇਲੀਆ ਨੇ ਇਸ ਤੋਂ ਬਾਅਦ ਟ੍ਰੈਵਿਸ ਹੈੱਡ (137) ਅਤੇ ਮਾਰਨਸ ਲੈਬੁਸ਼ੇਨ (ਅਜੇਤੂ 58) ਵਿਚਾਲੇ ਚੌਥੇ ਵਿਕਟ ਲਈ 192 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੇਨ ਨੇ SEN ਰੇਡੀਓ ਨੂੰ ਦੱਸਿਆ, "ਜਦੋਂ ਅਸੀਂ ਟਾਸ ਜਿੱਤਿਆ, ਤਾਂ ਮੈਨੂੰ ਲੱਗਦਾ ਹੈ ਕਿ ਪੈਟ ਕਮਿੰਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।"
ਇਹ ਵੀ ਪੜ੍ਹੋ : ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਉਨ੍ਹਾਂ ਕਿਹਾ, ''ਡਰ ਇਸ ਗੱਲ ਦਾ ਸੀ ਕਿ ਭਾਰਤੀ ਪਿੱਚ ਹੋਣ ਤੇ ਇਸ ਦੇ ਸੁੱਕੇ ਹੋਣ ਕਾਰਨ ਇਹ ਹੌਲੀ ਹੋ ਸਕਦੀ ਸੀ ਅਤੇ ਸਪਿਨਰਾਂ ਦੀ ਮਦਦ ਕਰ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਇਸ ਦੀ ਬਜਾਏ ਇਹ ਬੱਲੇਬਾਜ਼ੀ ਲਈ ਥੋੜ੍ਹਾ ਬਿਹਤਰ ਹੋ ਗਊ।'' ਪੇਨ ਨੇ ਕਿਹਾ ਕਿ ਕਮਿੰਸ ਨੇ ਫਾਈਨਲ 'ਚ ਇਕ ਵੀ ਗਲਤ ਫੈਸਲਾ ਨਹੀਂ ਲਿਆ। ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਕੱਲ ਰਾਤ ਪੈਟ ਕਮਿੰਸ ਦਾ ਕੋਈ ਫੈਸਲਾ ਗਲਤ ਹੋਇਆ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਹੁਤ ਸਾਰਾ ਸਿਹਰਾ ਉਸ ਨੂੰ ਜਾਂਦਾ ਹੈ। ਐਂਡਰਿਊ ਮੈਕਡੋਨਲਡ ਅਤੇ ਉਸਦਾ ਕੋਚਿੰਗ ਸਟਾਫ ਵੀ ਕ੍ਰੈਡਿਟ ਦੇ ਹੱਕਦਾਰ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ