CSK v GT ਮੈਚ ''ਚ ਸਾਈਮੰਡਸ ਦੇ ਸਨਮਾਨ ''ਚ ਖਿਡਾਰੀਆਂ ਨੇ ਕਾਲੀ ਪੱਟੀ ਬੰਨ੍ਹੀ
Monday, May 16, 2022 - 12:33 AM (IST)

ਮੁੰਬਈ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਅਤੇ ਗੁਜਰਾਤ ਟਾਇਟਨਸ ਦੇ ਖਿਡਾਰੀਆਂ ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਸਾਬਕਾ ਆਸਟਰੇਲੀਆਈ ਆਲਰਾਊਂਡਰ ਐਂਡ੍ਰਿਊ ਸਾਈਮੰਡਸ ਦੇ ਸਨਮਾਨ ਵਿਚ ਬਾਂਹ 'ਤੇ ਕਾਲੀ ਪੱਟੀ ਬੰਨ੍ਹੀ, ਜਿਸਦਾ ਕਾਰ ਦੁਰਘਟਨਾ ਵਿਚ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਸਾਈਮੰਡਸ ਦਾ ਸ਼ਨੀਵਾਰ ਦੀ ਰਾਤ ਕਾਰ ਦੁਰਘਟਨਾ ਵਿਚ ਦਿਹਾਂਤ ਹੋ ਗਿਆ, ਉਹ 46 ਸਾਲ ਦੇ ਸਨ। ਇਸ ਆਲ ਰਾਊਂਡਰ ਦੇ ਪਰਿਵਾਰ ਵਿਚ ਉਸਦੀ ਪਤਨੀ ਅਤੇ 2 ਬੱਚੇ ਹਨ। ਸਾਈਮੰਡਸ ਆਈ. ਪੀ. ਐੱਲ. ਵਿਚ ਵੀ ਖੇਡੇ ਸਨ। ਪਹਿਲਾਂ ਉਹ ਉਸ ਡੈਕਨ ਚਾਰਜਰਸ ਦਾ ਹਿੱਸਾ ਸਨ ਜੋ ਹੁਣ ਬੰਦ ਹੋ ਚੁੱਕੀ ਹੈ ਅਤੇ ਫਿਰ ਮੁੰਬਈ ਇੰਡੀਅਨਜ਼ ਵਲੋਂ ਖੇਡੇ ਸਨ। ਚਾਰਜਰਸ ਦੇ ਲਈ ਖੇਡਦੇ ਹੋਏ ਉਨ੍ਹਾਂ ਨੇ 2008 ਵਿਚ ਸ਼ੁਰੂਆਤੀ ਪੜਾਅ 'ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ 53 ਗੇਂਦਾਂ ਵਿਚ 117 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।