CSK ਦੇ ਇਹ ਧਾਕੜ ਕ੍ਰਿਕਟਰ ਜੋ ਇਸ ਵਾਰ ਵੀ ਟੀਮ ਨੂੰ ਜਿਤਾ ਸਕਦੇ ਹਨ IPL ਖਿਤਾਬ

03/17/2019 2:29:07 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਸੀਜ਼ਨ ਦੀ ਸ਼ੁਰੂਆਤ 23 ਮਾਰਚ ਤੋਂ ਹੋਵੇਗੀ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਪਿਛਲੀ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰਜ ਬੈਂਗਲੁਰੂ ਨਾਲ ਹੋਵੇਗਾ। ਬੈਂਗਲੁਰੂ ਦੀ ਕਮਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਹੱਥਾਂ 'ਚ ਹੈ ਜਦਕਿ ਚੇਨਈ ਦੀ ਕਮਾਨ ਐੱਮ.ਐੱਸ. ਧੋਨੀ ਦੇ ਹੱਥਾਂ 'ਚ ਹੈ। ਫਟਾਫਟ ਕ੍ਰਿਕਟ 'ਚ ਦੁਨੀਆ ਦੀ ਸਭ ਤੋਂ ਰੋਮਾਂਚਕ ਟੀ-20 ਲੀਗ ਦੀਆਂ ਸਾਰੀਆਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਆਓ ਇਕ ਝਾਤ ਪਾਉਂਦੇ ਹਾਂ ਚੇਨਈ ਦੇ ਉਨ੍ਹਾਂ ਪੰਜ ਖਿਡਾਰੀਆਂ 'ਤੇ ਜਿਨ੍ਹਾਂ 'ਤੇ ਹੋਵੇਗੀ ਸਾਰਿਆਂ ਦੀਆਂ ਨਿਗਾਹਾਂ।

ਸੁਰੇਸ਼ ਰੈਨਾ
PunjabKesari
ਸੁਰੇਸ਼ ਰੈਨਾ ਚੇਨਈ ਸੁਪਰਕਿੰਗਜ਼ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਹਨ। ਉਨ੍ਹਾਂ ਨੂੰ ਸੀ.ਐੱਸ.ਕੇ. ਨੇ 11 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਸੁਰੇਸ਼ ਰੈਨਾ ਚੇਨਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਆਈ.ਪੀ.ਐੱਲ. 'ਚ ਅਜੇ ਤਕ 176 ਮੁਕਾਬਲੇ ਖੇਡੇ ਹਨ, ਜਿਨ੍ਹਾਂ 'ਚ 4985 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 35 ਅਰਧ ਸੈਂਕੜੇ ਅਤੇ ਇਕ ਸੈਂਕੜਾ ਲਗਾਇਆ ਹੈ।

ਸ਼ੇਨ ਵਾਟਸਨ
PunjabKesari
ਸ਼ੇਨ ਵਾਟਸਨ ਨੂੰ ਚੇਨਈ ਦੀ ਟੀਮ ਨੇ 4 ਕਰੋੜ 'ਚ ਰਿਟੇਨ ਕੀਤਾ ਹੈ। ਪਿਛਲੇ ਸਾਲ ਚੇਨਈ ਨੂੰ ਚੈਂਪੀਅਨ ਬਣਾਉਣ 'ਚ ਵਾਟਸਨ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ 15 ਮੈਚਾਂ 'ਚ 555 ਦੌੜਾਂ ਦੇ ਨਾਲ 6 ਵਿਕਟਾਂ ਹਾਸਲ ਕੀਤੀਆਂ ਸਨ। ਉਹ ਚੇਨਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।

ਡਵੇਨ ਬ੍ਰਾਵੋ
PunjabKesari
ਡਵੇਨ ਬ੍ਰਾਵੋ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਬਿਨਾ ਚੇਨਈ ਸੁਪਰ ਕਿੰਗ ਅਧੂਰੀ ਹੈ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਬ੍ਰਾਵੋ ਸ਼ਾਨਦਾਰ ਹਨ। ਉਨ੍ਹਾਂ ਨੇ ਚੇਨਈ ਦੀ ਟੀਮ ਨੂੰ ਕਈ ਮੁਕਾਬਲਿਆਂ 'ਚ ਹਾਰ ਤੋਂ ਬਚਾਇਆ ਹੈ। ਚੇਨਈ ਨੇ ਉਨ੍ਹਾਂ ਨੂੰ 6.4 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਬ੍ਰਾਵੋ ਨੇ ਅਜੇ ਤੱਕ 122 ਮੈਚਾਂ 'ਚ 1379 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ 136 ਵਿਕਟ ਦਰਜ ਹਨ। ਪਿਛਲੀ ਵਾਰ ਉਨ੍ਹਾਂ ਨੇ 16 ਮੈਚਾਂ 'ਚ 141 ਦੌੜਾਂ ਦੇ ਨਾਲ 14 ਵਿਕਟਾਂ ਝਟਕਾਈਆਂ ਸਨ। ਇਸ ਤੋਂ ਇਲਾਵਾ ਫੀਲਡਿੰਗ 'ਚ ਉਨ੍ਹਾਂ ਨੇ ਕਮਾਲ ਕੀਤਾ ਹੈ। ਉਨ੍ਹਾਂ ਨੇ ਅਜੇ ਤਕ 67 ਕੈਚ ਫੜੇ ਹਨ। 

ਮਹਿੰਦਰ ਸਿੰਘ ਧੋਨੀ
PunjabKesari
ਕਪਤਾਨ ਮਹਿੰਦਰ ਸਿੰਘ ਧੋਨੀ ਚੇਨਈ ਸੁਪਰਕਿੰਗਜ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦੀ ਕਪਤਾਨੀ 'ਚ ਸੀ.ਐੱਸ.ਕੇ. ਨੇ 3 ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਉਹ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਹਨ, ਜਿਨ੍ਹਾਂ ਨੂੰ ਚੇਨਈ ਦੀ ਟੀਮ ਨੇ 15 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਧੋਨੀ ਨੇ ਅਜੇ ਤਕ ਆਈ.ਪੀ.ਐੱਲ. 'ਚ 175 ਮੁਕਾਬਲਿਆਂ 'ਚ 4000 ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਕਟ ਦੇ ਪਿੱਛੇ 83 ਕੈਚ ਫੜੇ ਅਤੇ 33 ਸਟੰਪ ਆਊਟ ਕੀਤੇ ਹਨ।

ਮੋਹਿਤ ਸ਼ਰਮਾ
PunjabKesari
ਮੋਹਿਤ ਸ਼ਰਮਾ ਲਈ ਚੇਨਈ ਸੁਪਰਕਿੰਗਜ਼ ਨੇ 2019 'ਚ ਹੋਈ ਨੀਲਾਮੀ 'ਚ ਸਭ ਤੋਂ ਜ਼ਿਆਦਾ ਬੋਲੀ ਲਗਾਈ ਹੈ। ਚੇਨਈ ਨੇ ਉਨ੍ਹਾਂ ਨੂੰ 5 ਕਰੋੜ 'ਚ ਖਰੀਦਿਆ ਹੈ। ਆਈ.ਪੀ.ਐੱਲ. 'ਚ ਡੈਬਿਊ ਕਰਨ ਦੇ ਬਾਅਦ ਤੋਂ ਹੀ ਮੋਹਿਤ ਚੇਨਈ ਦੀ ਟੀਮ 'ਚ ਸ਼ਾਮਲ ਹੋਏ ਸਨ, ਪਰ 2016 'ਚ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਟੀਮ ਨੇ ਚੁਣਿਆ ਸੀ ਜਿੱਥੇ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹੁਣ ਇਕ ਵਾਰ ਫਿਰ ਉਹ ਚੇਨਈ ਦੀ ਟੀਮ ਦੇ ਮੈਂਬਰ ਬਣ ਚੁੱਕੇ ਹਨ। ਆਪਣੇ ਆਈ.ਪੀ.ਐੱਲ. ਕਰੀਅਰ 'ਚ ਮੋਹਿਤ ਸ਼ਰਮਾ ਨੇ 84 ਮੈਚਾਂ 'ਚ 90 ਵਿਕਟਾਂ ਝਟਕਾਈਆਂ ਹਨ। ਇਸ ਵਾਰ ਮੋਹਿਤ 'ਤੇ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ।


Tarsem Singh

Content Editor

Related News