ਇਟਲੀ ''ਚ ਫੁੱਟਬਾਲ ਮੈਚ ਦੌਰਾਨ ਮਹਿਲਾ ਐਂਕਰ ਨੂੰ ਭੀੜ ਨੇ ਕਿਹਾ-ਕੱਪੜੇ ਉਤਾਰ ਦਿਓ

10/02/2019 8:35:55 PM

ਸਾਓ ਪਾਓਲੋ - ਇਟਲੀ ਵਿਚ ਨਾਪੋਲੀ ਤੇ ਬਰੇਸ਼ੀਆ ਵਿਚਾਲੇ ਖੇਡੇ ਗਏ ਫੁੱਟਬਾਲ ਮੈਚ ਦੌਰਾਨ ਮਹਿਲਾ ਐਂਕਰ ਨੂੰ ਉਸ ਸਮੇਂ ਸ਼ਰਮਨਾਕ ਸਥਿਤੀ 'ਚੋਂ ਲੰਘਣਾ ਪਿਆ, ਜਦੋਂ ਭੀੜ ਇਕਸੁਰ ਵਿਚ ਉਸ ਨੂੰ ਕੱਪੜੇ ਉਤਾਰਨ ਨੂੰ ਕਹਿਣ ਲੱਗੀ।

PunjabKesari
28 ਸਾਲਾ ਸਪੋਰਟਸ ਐਂਕਰ ਡਾਇਲਟਾ ਲੇਓਟੋ ਮੈਚ ਸ਼ੁਰੂ ਕਰਵਾ ਕੇ ਆਪਣੇ ਰੂਮ ਵੱਲ ਵਧ ਰਹੀ ਸੀ ਕਿ ਉਦੋਂ ਦਰਸ਼ਕਾਂ ਨੇ ਜ਼ੋਰ-ਜ਼ੋਰ ਨਾਲ ਉਸ ਨੂੰ 'ਕੱਪੜੇ ਉਤਾਰ ਦਿਓ' ਵਰਗੇ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਦਰਸ਼ਕਾਂ ਦੀ ਅਜੀਬ ਮੰਗ 'ਤੇ ਡਾਇਲਟਾ ਪਹਿਲਾਂ ਤਾਂ ਥੋੜ੍ਹਾ ਘਬਰਾਈ ਪਰ ਜਲਦ ਹੀ ਉਹ ਹੱਸਦੇ-ਹੱਸਦੇ ਮੈਦਾਨ 'ਚੋਂ ਬਾਹਰ ਆ ਗਈ।

PunjabKesari
ਐਂਕਰ ਬਣਨ ਤੋਂ 10 ਸਾਲ ਪਹਿਲਾਂ ਲੇਓਟਾ ਮਿਸ ਇਟਲੀ ਸੁੰਦਰ ਪ੍ਰਤੀਯੋਗਿਤਾ ਵਿਚ 'ਮਿਸ ਐਲੀਗੈਂਟ' ਦਾ ਵੀ ਖਿਤਾਬ ਜਿੱਤ ਚੁੱਕੀ ਹੈ। ਉਸ ਕੋਲ 2015 ਵਿਚ ਰੋਮ ਦੀ ਲੂਈਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਵੀ ਹੈ। ਡਾਇਲਟਾ ਬੀਤੇ ਦਿਨੀਂ ਉਦੋਂ ਚਰਚਾ ਵਿਚ ਆਈ ਸੀ, ਜਦੋਂ ਪਤਾ ਲੱਗਾ ਸੀ ਕਿ ਉਸ ਨੇ ਆਪਣੀ ਮੰਗਣੀ ਤੋੜ ਦਿੱਤੀ ਹੈ, ਫਿਰ ਕੁਝ ਮਹੀਨਿਆਂ ਬਾਅਦ ਹੀ ਉਸ ਦਾ ਨਾਂ ਇਟਲੀ ਦੇ ਮੁੱਕੇਬਾਜ਼ ਡੇਨੀਅਲ ਸਕਾਰਡਿਨਾ ਨਾਲ ਜੁੜਿਆ।

PunjabKesari
ਡਾਇਲਟਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਖਾਸ ਤੌਰ 'ਤੇ ਇੰਸਟਾਗ੍ਰਾਮ 'ਤੇ ਉਸ ਦੇ 4.6 ਮਿਲੀਅਨ ਫਾਲੋਅਰਜ਼ ਹਨ। ਉਹ ਫੁੱਟਬਾਲ ਹੀ ਨਹੀਂ ਸਗੋਂ ਬਾਕਸਿੰਗ ਦੀ ਵੀ ਰਿਪੋਰਟਿੰਗ ਕਰਦੀ ਹੈ। ਇਸ ਦੌਰਾਨ ਉਸ ਦੀ ਡੇਨੀਅਲ ਨਾਲ ਮੁਲਾਕਾਤ ਹੋਈ ਸੀ, ਜਿਹੜੀ ਹੌਲੀ-ਹੌਲੀ ਪਿਆਰ ਵਿਚ ਬਦਲ ਗਈ।

PunjabKesari


Gurdeep Singh

Content Editor

Related News