ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਰੋਡ੍ਰਿਗੇਜ਼ ਤੋਂ ਕਟਵਾਏ ਵਾਲ

Monday, Apr 06, 2020 - 02:39 AM (IST)

ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਰੋਡ੍ਰਿਗੇਜ਼ ਤੋਂ ਕਟਵਾਏ ਵਾਲ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਣ ਇਸ ਸਮੇਂ ਪੂਰੀ ਦੁਨੀਆ 'ਚ ਫੁੱਟਬਾਲ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਵੀ ਪਿਛਲੇ ਤਕਰੀਬਨ 1 ਮਹੀਨੇ ਤੋਂ ਘਰ ਵਿਚ ਹੀ ਹੈ। ਰੋਨਾਲਡੋ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਗਰਲਫ੍ਰੈਂਡ ਜਾਰਜਿਨਾ ਰੋਡ੍ਰਿਗੇਜ਼ ਤੋਂ ਵਾਲ ਕਟਵਾਉਂਦਾ ਨਜ਼ਰ ਆ ਰਿਹਾ ਹੈ। ਇਟਾਲੀਅਨ ਕਲੱਬ ਜੁਵੈਂਟਸ ਦੇ ਸਟ੍ਰਾਈਕਰ ਰੋਨਾਲਡੋ ਨੇ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।


ਵੀਡੀਓ ਵਿਚ ਦਿਸ ਰਿਹਾ ਹੈ ਕਿ ਰੋਨਾਲਡੋ ਆਪਣੀ ਗਰਲਫ੍ਰੈਂਡ ਜਾਰਜਿਨਾ ਰੋਡ੍ਰਿਗੇਜ਼ ਤੋਂ ਆਪਣੇ ਘਰ ਵਿਚ ਵਾਲ ਕਟਵਾ ਰਿਹਾ ਹੈ। ਰੋਨਾਲਡੋ ਨੇ ਵੀਡੀਓ ਦੇ ਨਾਲ ਲਿਖਿਆ, ''ਘਰ ਰਹੋ, ਸਟਾਈਲਿਸ਼ ਰਹੋ, ਘਰ 'ਚ ਰਹੋ, ਸੁਰੱਖਿਅਤ ਰਹੋ।''
ਇੰਸਟਾਗ੍ਰਾਮ 'ਤੇ ਰੋਨਾਲਡੋ ਦੇ 210 ਮਿਲੀਅਨ ਫਾਲੋਅਰਜ਼ ਹਨ, ਜਦਕਿ ਟਵਿਟਰ 'ਤੇ ਉਸ ਦੇ ਤਕਰੀਬਨ 83.6 ਮਿਲੀਅਨ ਫੈਨਜ਼ ਹਨ। ਰੋਨਾਲਡੋ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਵੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਵੀ ਪਤਨੀ ਅਨੁਸ਼ਕਾ ਸ਼ਰਮਾ ਤੋਂ ਵਾਲ ਕਟਵਾਉਂਦਾ ਨਜ਼ਰ ਆ ਰਿਹਾ ਸੀ। 


author

Gurdeep Singh

Content Editor

Related News