ਬਲਾਤਕਾਰ ਦੇ ਦੋਸ਼ ਕਾਰਨ ਰੋਨਾਲਡੋ ਨੂੰ ਨਹੀਂ ਮਿਲੀ ਪੁਰਤਗਾਲ ਦੀ ਟੀਮ ''ਚ ਜਗ੍ਹਾ

Saturday, Nov 10, 2018 - 12:20 PM (IST)

ਬਲਾਤਕਾਰ ਦੇ ਦੋਸ਼ ਕਾਰਨ ਰੋਨਾਲਡੋ ਨੂੰ ਨਹੀਂ ਮਿਲੀ ਪੁਰਤਗਾਲ ਦੀ ਟੀਮ ''ਚ ਜਗ੍ਹਾ

ਨਵੀਂ ਦਿੱਲੀ— ਬਲਾਤਕਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਪੁਰਤਗਾਲ ਦੀ ਟੀਮ ਤੋਂ ਬਨਵਾਸ ਜਾਰੀ ਹੈ। ਪੁਰਤਗਾਲ ਦੀ ਟੀਮ ਦੇ ਕੋਚ ਨੇ ਯੂ.ਐੱਫਾ ਨੇਸ਼ੰਸ ਲੀਗ 'ਚ ਇਟਲੀ ਅਤੇ ਪੋਲੈਂਡ ਖਿਲਾਫ ਆਪਣੀ ਟੀਮ ਦਾ ਐਲਾਨ ਕੀਤਾ ਤਾਂ ਉਮੀਦ ਮੁਤਾਬਕ ਰੋਨਾਲਡੋ ਦਾ ਨਾਂ ਉਸ 'ਚ ਨਹੀਂ ਸੀ।

ਰੋਨਾਲਡੋ ਨੂੰ ਇਸ ਤੋਂ ਪਹਿਲਾਂ ਵੀ ਟੀਮ 'ਚੋਂ ਬਾਹਰ ਕੀਤਾ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਦੋਂ ਤੱਕ ਉਹ ਬਲਾਤਕਾਰ ਦੇ ਇਸ ਦੋਸ਼ 'ਚੋਂ ਬਰੀ ਨਹੀਂ ਹੁੰਦੇ ਹਨ ਉਦੋਂ ਤੱਕ ਟੀਮ 'ਚ ਜਗ੍ਹਾ ਨਹੀਂ ਮਿਲ ਸਕੇਗੀ। ਪੁਰਤਗਾਲ ਦੀ ਟੀਮ 17 ਨਵੰਬਰ ਨੂੰ ਮਿਲਾਨ 'ਚ ਇਟਲੀ ਦਾ ਸਾਹਮਣਾ ਕਰੇਗੀ ਅਤੇ ਤਿੰਨ ਦਿਨਾਂ ਬਾਅਦ ਆਪਣੇ ਘਰ 'ਚ ਪੋਲੈਂਡ ਦਾ ਸਾਹਮਣਾ ਕਰੇਗੀ। ਇਨ੍ਹਾਂ ਮੁਕਾਬਲਿਆਂ ਲਈ ਟੀਮ ਦਾ ਐਲਾਨ ਕਰਦੇ ਸਮੇਂ ਪੁਰਤਗਾਲ ਦੇ ਕੋਚ ਸੰਤੋਸ ਦਾ ਕਹਿਣਾ ਸੀ, ' ਇਸ ਸਮੇਂ ਤਾਂ ਮੈਂ ਬਸ ਇੰਨਾ ਹੀ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਬੇਲਨ ਓ ਡਚੋਰ ਖਿਤਾਬ ਮਿਲਣਾ ਚਾਹੀਦਾ ਹੈ ਜਿਸਦੇ ਉਹ ਹਕਦਾਰ ਹਨ।'

ਰੋਨਾਲਡੇ 'ਤੇ ਇਕ 34 ਸਾਲ ਦੀ ਅਮਰੀਕੀ ਮਾਡਲ ਨੇ ਸਾਲ 2009 'ਚ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਲਾਸ ਵੇਗਾਸ ਦੀ ਹੈ। ਰੋਨਾਲਡੋ ਦਾ ਕਹਿਣਾ ਹੈ ਕਿ ਉਸ ਰਾਤ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਹੋਇਆ ਸੀ। ਉਹ ਲਾਸ ਵੇਗਾਸ ਪੁਲਸ ਨੇ ਇਸ ਮਾਮਲੇ ਦੀ ਜਾਂਚ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ।


Related News