ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਮੈਦਾਨ ''ਤੇ ਪਰਤੇ ਰੋਨਾਲਡੋ
Saturday, Oct 31, 2020 - 04:14 PM (IST)
ਤੂਰਿਨ (ਭਾਸ਼ਾ) : ਕ੍ਰਿਸਟਿਆਨੋ ਰੋਨਾਲਡੋ ਕੋਰੋਨਾ ਵਾਇਰਸ ਤੋਂ ਉਬਰ ਗਏ ਹਨ ਜਿਸ ਦੀ ਵਜ੍ਹਾ ਨਾਲ ਉਹ ਪਿਛਲੇ 19 ਦਿਨਾਂ ਤੋਂ ਮੈਦਾਨ ਤੋਂ ਦੂਰ ਸਨ ਅਤੇ ਯੁਵੇਂਟਸ ਲਈ ਤਿੰਨ ਮੈਚ ਨਹੀਂ ਖੇਡ ਸਕੇ। ਯੁਵੇਂਟਸ ਨੇ ਕਿਹਾ ਕਿ ਉਨ੍ਹਾਂ ਦਾ ਨਤੀਜਾ ਨੈਗੇਟਿਵ ਆਇਆ ਹੈ ਅਤੇ ਹੁਣ ਉਹ ਇਕਾਂਤਵਾਸ ਤੋਂ ਬਾਹਰ ਹਨ।
ਉਨ੍ਹਾਂ ਨੂੰ ਕੋਰੋਨਾ ਵਾਇਰਸ ਪੁਰਤਗਾਲ ਨਾਲ ਅੰਤਰਰਾਸ਼ਟਰੀ ਬ੍ਰੇਕ ਦੌਰਾਨ ਹੋਇਆ ਸੀ। ਉਹ ਕਰੋਟੋਨ ਅਤੇ ਹੇੱਲਾਸ ਵੇਰੋਨਾ ਖ਼ਿਲਾਫ਼ ਡਰਾਅ ਰਹੇ ਸੀਰੀ-ਏ ਮੈਚ ਅਤੇ ਬਾਰਸੀਲੋਨਾ ਤੋਂ ਹਾਰੇ ਚੈਂਪੀਅਨਜ਼ ਲੀਗ ਮੈਚ ਵਿਚ ਨਹੀਂ ਖੇਡ ਸਕੇ ਸਨ। ਉਹ ਐਤਵਾਰ ਨੂੰ ਸਪੇਜਿਆ ਖ਼ਿਲਾਫ਼ ਸੀਰੀ-ਏ ਮੈਚ ਵਿਚ ਖੇਡ ਸਕਦੇ ਹਨ।