ਮੇਸੀ ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਰੋਨਾਲਡੋ

Thursday, Aug 22, 2019 - 01:48 PM (IST)

ਮੇਸੀ ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਰੋਨਾਲਡੋ

ਲਿਸਬਨ— ਕ੍ਰਿਸਟੀਆਨੋ ਰੋਨਾਲਡੋ ਨੇ ਸਵੀਕਾਰ ਕੀਤਾ ਹੈ ਕਿ ਲਿਓਨਿਲ ਮੇਸੀ ਤੋਂ ਲੰਬੇ ਸਮੇਂ ਤੋਂ ਚਲੀ ਆ ਰਹੀ ਮੁਕਾਬਲੇਬਾਜ਼ੀ ਨੇ ਉਨ੍ਹਾਂ ਨੂੰ ਬਿਹਤਰ ਖਿਡਾਰੀ ਬਣਾਇਆ ਅਤੇ ਉਹ ਅਰਜਨਟੀਨਾ ਦੇ ਇਸ ਮਹਾਨ ਫੁੱਟਬਾਲਰ ਨਾਲ ਸਵਸਥ ਮੁਕਾਬਲੇਬਾਜ਼ੀ ਦਾ ਪੂਰਾ ਆਨੰਦ ਮਾਣ ਰਹੇ ਹਨ। ਪੁਰਤਗਾਲ ਦੇ ਇਸ ਫੁੱਟਬਾਲਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਅਤੇ ਮੇਸੀ ਇਕੱਠੇ ਘੁੰਮਦੇ-ਫਿਰਦੇ ਨਹੀਂ ਹਨ। 
PunjabKesari
ਉਨ੍ਹਾਂ ਨੇ ਪੁਰਤਗਾਲ 'ਚ ਇਕ ਟੀ. ਵੀ. ਚੈਨਲ ਨੂੰ ਕਿਹਾ, ''ਮੈਂ ਉਸ ਦੀ ਉਪਲਬਧੀ ਦਾ ਮੁਰੀਦ ਹਾਂ। ਉਹ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਮੇਰੇ ਸਪੇਨ ਛੱਡਣ ਨਾਲ ਉਹ ਨਿਰਾਸ਼ ਹੈ ਕਿਉਂਕਿ ਇਸ ਮੁਕਾਬਲੇਬਾਜ਼ੀ 'ਚ ਉਸ ਨੂੰ ਵੀ ਮਜ਼ਾ ਆਉਂਦਾ ਸੀ।'' ਉਨ੍ਹਾਂ ਕਿਹਾ, ''ਇਹ ਚੰਗੀ ਮੁਕਾਬਲੇਬਾਜ਼ੀ ਹੈ ਪਰ ਬੇਮਿਸਾਲ ਨਹੀਂ। ਮਾਈਕਲ ਜਾਰਡਨ ਦੇ ਵੀ ਬਾਸਕਟਬਾਲ 'ਚ ਮੁਕਾਬਲੇਬਾਜ਼ ਸਨ ਜਦਕਿ ਐਰਟਨ ਸੇਨ ਅਤੇ ਐਲੇਨ ਪ੍ਰੋਸਟ ਫਾਰਮੂਲਾ ਵਨ 'ਚ ਸਨ। ਇਹ ਸਾਰੀਆਂ ਸਵਸਥ ਮੁਕਾਬਲੇਬਾਜ਼ੀਆਂ ਸਨ।'' ਰੋਨਾਲਡੋ ਨੇ ਕਿਹਾ, ''ਮੇਸੀ ਨੇ ਮੈਨੂੰ ਅਤੇ ਮੈਂ ਉਸ ਨੂੰ ਬਿਹਤਰ ਖਿਡਾਰੀ ਬਣਾਇਆ। ਸਾਡੇ ਬਿਹਤਰੀਨ ਪੇਸ਼ੇਵਰ ਸਬੰਧ ਰਹੇ ਹਨ।  ਅਸੀਂ ਕਦੀ ਵੀ ਇਕੱਠੇ ਡਿਨਰ ਨਹੀਂ ਕੀਤਾ ਪਰ ਭਵਿੱਖ 'ਚ ਕਰ ਸਕਦੇ ਹਾਂ। ਇਸ 'ਚ ਕੀ ਦਿੱਕਤ ਹੈ।''


author

Tarsem Singh

Content Editor

Related News