ਰੋਨਾਲਡੋ ਕਾਰਨ ਚੀਨ ''ਚ ਲੋਕਪ੍ਰਿਯਤਾ ''ਚ ਜੁਵੇਂਟਸ ਨੇ ਰੀਅਲ ਮੈਡ੍ਰਿਡ ਨੂੰ ਪਛਾੜਿਆ

Tuesday, Feb 05, 2019 - 03:57 PM (IST)

ਰੋਨਾਲਡੋ ਕਾਰਨ ਚੀਨ ''ਚ ਲੋਕਪ੍ਰਿਯਤਾ ''ਚ ਜੁਵੇਂਟਸ ਨੇ ਰੀਅਲ ਮੈਡ੍ਰਿਡ ਨੂੰ ਪਛਾੜਿਆ

ਸ਼ੰਘਾਈ— ਕ੍ਰਿਸਟੀਆਨੋ ਰੋਨਾਲਡੋ ਦੇ ਰੀਅਲ ਮੈਡ੍ਰਿਡ ਨੂੰ ਛੱਡ ਕੇ ਜੁਵੇਂਟਸ ਨਾਲ ਜੁੜਨ ਦੇ ਬਾਅਦ ਚੀਨ 'ਚ ਇਸ ਫੁੱਟਬਾਲ ਕਲੱਬ ਦੀ ਲੋਕਪ੍ਰਿਯਤਾ 'ਚ ਜ਼ਬਰਦਸਤ ਵਾਧਾ ਹੋਇਆ ਹੈ। ਰੋਨਾਲਡੋ ਨੇ ਸੀਰੀਜ਼ ਦੇ 22 ਮੈਚਾਂ 'ਚ 17 ਗੋਲ ਦਾਗ ਕੇ ਜੁਵੇਂਟਸ ਨੁੰ ਇਟਾਲੀਅਨ ਲੀਗ ਖਿਤਾਬ ਬਰਕਰਾਰ ਰਖਣ ਦੀ ਦਿਸ਼ਾ ਵੱਲ ਵਧਾ ਦਿੱਤਾ ਹੈ। 
PunjabKesari
ਪਿਛਲੇ ਸਾਲ 11 ਕਰੋੜ ਯੂਰੋ ਦੇ ਕਰਾਰ 'ਤੇ ਜੁਵੇਂਟਸ ਨਾਲ ਜੁੜੇ ਰੋਨਾਲਡੋ ਦੇ ਪ੍ਰਸ਼ੰਸਕਾਂ ਦੀ ਚੀਨ 'ਚ ਕਮੀ ਨਹੀਂ ਹੈ। ਉਨ੍ਹਾਂ ਦੇ ਜੁਵੇਂਟਸ ਨਾਲ ਜੁੜਨ ਦੇ ਬਾਅਦ ਟਵਿੱਟਰ ਵਰਗੇ ਵੇਈਬੋ, ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪ ਵੀਚੈਟ, ਵੀਡੀਓ ਐੱਪ ਟਿਕਟੋਕ 'ਤੇ ਕਲੱਬ ਦੇ 308000 ਫਾਲੋਅਰਸ ਵਧ ਗਏ ਹਨ। ਕਲੱਬ ਨੇ ਦੱਸਿਆ ਕਿ ਜੁਲਾਈ ਤੋਂ ਦਸੰਬਰ ਵਿਚਾਲੇ ਉਸ ਦੇ ਫਾਲੋਅਰ 70 ਫੀਸਦੀ ਵਧੇ। ਦੂਜੇ ਪਾਸੇ ਰੀਅਲ ਮੈਡ੍ਰਿਡ ਦੇ 8000 ਫਾਲੋਅਰਸ ਘੱਟ ਹੋ ਗਏ ਹਨ।


author

Tarsem Singh

Content Editor

Related News