ਯੂਰੋ 2020 : ਪੁਰਤਗਾਲ ਨੇ ਹੰਗਰੀ ਨੂੰ 3-0 ਨਾਲ ਹਰਾਇਆ
Wednesday, Jun 16, 2021 - 11:27 AM (IST)
ਬੁਡਾਪੇਸਟ, (ਭਾਸ਼ਾ)— ਕ੍ਰਿਸਟੀਆਨੋ ਰੋਨਾਲਡੋ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਤੇ ਉਨ੍ਹਾਂ ਦੇ ਦੋ ਗੋਲ ਦੀ ਮਦਦ ਨਾਲ ਪੁਰਤਗਾਲ ਨੇ ਹੰਗਰੀ ਨੂੰ ਮੰਗਲਵਾਰ ਨੂੰ 3-0 ਨਾਲ ਹਰਾ ਦਿੱਤਾ। ਰੋਨਾਲਡੋ ਨੇ 87ਵੇਂ ਮਿੰਟ ’ਚ ਪੈਨਲਟੀ ਸਪਾਟ ’ਤੇ ਗੋਲ ਕੀਤਾ ਤੇ ਫਿਰ ਇੰਜੁਰੀ ਟਾਈਮ ’ਚ ਦੂਜਾ ਗੋਲ ਦਾਗ਼ਿਆ।
ਇਹ ਪੂਰੀ ਗਿਣਤੀ ’ਚ ਦਰਸ਼ਕਾਂ ਦੀ ਮੌਜੂਦਗੀ ’ਚ ਖੇਡੇ ਜਾਣ ਵਾਲਾ ਯੂਰੋ 2020 ਦਾ ਪਹਿਲਾ ਮੈਚ ਸੀ। ਪੁਸਕਾਸ ਐਰੇਨਾ ’ਚ 67215 ਦਰਸ਼ਕ ਮੌਜੂਦ ਸਨ ਜਿਨ੍ਹਾਂ ’ਚ ਜ਼ਿਆਦਾਤਰ ਹੰਗਰੀ ਦੇ ਸਮਰਥਨ ਸਨ। ਹੰਗਰੀ ਹੀ 10 ਮੇਜ਼ਬਾਨ ਦੇਸ਼ਾਂ ’ਚ ਇਕੱਲਾ ਹੈ ਜਿਸ ਨੇ ਸੌ ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ’ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਹੈ। ਯੁਵੇਂਟਸ ਦੇ ਫ਼ਾਰਵਰਡ ਰੋਨਾਲਡੋ ਦੀ ਇਹ ਪੰਜਵੀ ਯੂਰੋ ਚੈਂਪੀਅਨਸ਼ਿਪ ਹੈ ਜਿਨ੍ਹਾਂ ਨੇ 2004 ’ਚ ਪਹਿਲੀ ਵਾਰ ਖੇਡਿਆ ਸੀ। 36 ਸਾਲਾ ਦੇ ਰੋਨਾਲਡੋ ਲਗਾਤਾਰ ਪੰਜ ਯੂਰੋ ਚੈਂਪੀਅਨਸ਼ਿਪ ’ਚ ਗੋਲ ਕਰਨ ਵਾਲੇ ਇਕੱਲੇ ਖਿਡਾਰੀ ਬਣ ਗਏ ਹਨ।