ਪਿਤਾ ਦੀ ਤਰ੍ਹਾਂ ਜੂਨੀਅਰ ਰੋਨਾਲਡੋ ਵੀ ਕਰ ਰਿਹਾ ਸ਼ਾਨਦਾਰ ਗੋਲ

10/16/2018 9:51:29 AM

ਨਵੀਂ ਦਿੱਲੀ— ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੇ ਦੇ ਨਕਸ਼ੇਕਦਮ 'ਤੇ ਉਨ੍ਹਾਂ ਦਾ ਬੇਟਾ ਰੋਨਾਲਡੋ ਜੂਨੀਅਰ ਵੀ ਚਲ ਪਿਆ ਹੈ।  ਰੋਨਾਲਡੇ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਜਾ ਬੇਟਾ ਯੁਵੇਂਟਸ ਯੂਥ ਟੀਮ ਲਈ ਦੋ ਸ਼ਾਨਦਾਰ ਗੋਲ ਕਰਕੇ ਦਿਖ ਰਿਹਾ ਹੈ। ਰੋਨਾਲਡੋ ਜੂਨੀਅਰ ਨੇ ਆਪਣੇ ਡ੍ਰਿਬਲ ਸਕਿਲ ਅਤੇ ਸ਼ਾਨਦਾਰ ਸ਼ਾਟਸ ਨਾਲ ਗੋਲ ਕਰਨ ਦੀ ਸ਼ਮਤਾ ਦਿਖਾਈ ਹੈ। ਇਸ 16 ਸੈਕਿੰਗ ਦੇ ਵੀਡੀਓ 'ਚ ਰੋਨਾਲਡੋ ਜੂਨੀਅਰ ਦੇ ਵੱਖ-ਵੱਖ ਗੋਲ ਕਰਦੇ ਦਿਖ ਰਹੇ ਹਨ। ਪਹਿਲਾ ਗੋਲ ਕਰਨ ਲਈ 2 ਡਿਫੈਂਡਰ ਅਤੇ ਗੋਲਕੀਪਰ ਸਮੇਤ ਕੁਲ 3 ਖਿਡਾਰੀਆਂ ਨੂੰ ਪਿੱਛੇ ਕਰਦੇ ਹੋਏ ਬਾਲ ਨੂੰ ਗੋਲ ਪੋਸਟ 'ਚ ਪਾਉਂਦੇ ਹਨ, ਜਦਕਿ ਆਪਣੇ ਦੂਜੇ ਗੋਲ 'ਚ ਉਹ ਆਸਾਨੀ ਨਾਲ ਦੂਰ ਤੋਂ ਹੀ ਕਿਕ ਕਰਕੇ ਬਾਲ ਨੂੰ ਗੋਲ ਪੋਸਟ 'ਚ ਭੇਜ ਰਹੇ ਹਨ।

 

ਰੋਨਾਲਡੋ ਜੂਨੀਅਰ ਦੇ ਪਿਤਾ ਨੇ ਆਪਣੇ ਬੇਟੇ ਦਾ ਇਹ ਵੀਡੀਓ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਕੁਝ ਲਿਖਿਆ ਨਹੀਂ ਹੈ। ਪਰ ਇਥੇ ਉਨ੍ਹਾਂ ਨੇ ਖੁਸ਼ੀ ਵਾਲਾ ਸਮਾਇਲੀ ਜ਼ਰੂਰ ਬਣਾਇਆ ਹੈ, ਜੋ ਇਹ ਦੱਸਣ ਲਈ ਕਾਫੀ ਹੈ ਕਿ ਉਹ ਆਪਣੇ ਬੇਟੇ ਨੂੰ ਇਸ ਕਰਤਬ ਤੋਂ ਕਿੰਨੇ ਖੁਸ਼ ਹਨ। ਰੋਨਾਲਡੋ ਨੇ ਟਵਿਟਰ ਅਕਾਉਂਟ 'ਤੇ ਹੁਣ ਤੱਕ ਇਸ ਵੀਡੀਓ ਨੂੰ 42 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 


Related News