ਬੰਗਾਲ ''ਚ ਸ਼ੁਰੂ ਹੋਈ ਕ੍ਰਿਕਟਰਾਂ ਦੀ ਟ੍ਰੇਨਿੰਗ
Thursday, Jun 04, 2020 - 12:26 AM (IST)
ਨਵੀਂ ਦਿੱਲੀ- ਬੰਗਾਲ ਦੇ ਕੁਝ ਕ੍ਰਿਕਟ ਅਕਾਦਮੀ 'ਚ ਬੁੱਧਵਾਰ ਤੋਂ ਖਿਡਾਰੀਆਂ ਦੀ ਟ੍ਰੇਨਿੰਗ ਦੀ ਸ਼ੁਰੂਆਤ ਹੋ ਗਈ ਹੈ। ਹਾਵੜਾ 'ਚ ਸਾਬਕਾ ਭਾਰਤੀ ਕ੍ਰਿਕਟਰ ਤੇ ਖੇਡ (ਸੂਬਾ) ਮੰਤਰੀ ਲਕਸ਼ਮੀ ਰਤਨ ਸ਼ੁਕਲਾ ਖੁਦ ਮੈਦਾਨ 'ਤੇ ਖਿਡਾਰੀਆਂ ਨੂੰ ਟ੍ਰੇਨਿੰਗ ਕਰਵਾਉਂਦੇ ਹੋਏ ਨਜ਼ਰ ਆਏ। ਖਿਡਾਰੀਆਂ ਨੇ ਮਾਸਕ ਪਾ ਕੇ ਅਭਿਆਸ ਕੀਤਾ। ਇਸ ਦੌਰਾਨ ਸਾਰੇ ਖਿਡਾਰੀਆਂ ਨੇ ਸੋਸ਼ਲ ਡਿਸਟੇਂਸਿੰਗ ਦਾ ਖਿਆਲ ਰੱਖਿਆ। ਪਹਿਲੇ ਦਿਨ ਖਿਡਾਰੀ ਜ਼ਿਆਦਾਤਰ ਫਿਜ਼ੀਕਲ ਟ੍ਰੇਨਿੰਗ ਕਰਦੇ ਹੋਏ ਨਜ਼ਰ ਆਏ। ਲਕਸ਼ਮੀ ਰਤਨ ਨੇ ਕਿਹਾ ਕਿ ਹੌਲੀ-ਹੌਲੀ ਨਵੇਂ ਨਿਯਮਾਂ ਦੇ ਨਾਲ ਖਿਡਾਰੀਆਂ ਨੂੰ ਆਦਤ ਪਾਉਣੀ ਹੈ ਤੇ ਇਸ ਗੱਲ ਦਾ ਖਿਆਲ ਰੱਖਣ ਦੇ ਲਈ ਕ੍ਰਿਕਟਰਸ ਨੂੰ ਕਿਹਾ ਗਿਆ ਹੈ। ਜੇਕਰ ਮਾਸਕ ਪਾ ਕੇ ਅਭਿਆਸ ਕਰਦੇ ਸਮੇਂ ਸਾਹ ਲੈਣ 'ਚ ਰੁਕਾਵਟ ਆਉਂਦੀ ਤਾਂ ਤੁਰੰਤ ਸੂਚਨਾ ਦੇਣ ਦੇ ਲਈ ਵੀ ਕਿਹਾ ਗਿਆ ਹੈ। ਆਈ. ਸੀ. ਸੀ. ਨੇ ਖਿਡਾਰੀਆਂ ਨੂੰ ਜਿਨ੍ਹਾਂ ਨਿਯਮਾਂ ਦੀ ਪਾਲਣਾਂ ਕਰਨ ਦੇ ਲਈ ਕਿਹਾ ਹੈ, ਉਸ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਾਬਕਾ ਭਾਰਤੀ ਕ੍ਰਿਕਟਰ ਤੇ ਬੰਗਾਲ ਦੇ ਖੇਡ ਸੂਬਾ ਮੰਤਰੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਖਿਡਾਰੀਆਂ ਦੇ ਸਾਹਮਣੇ ਜੋ ਚੁਣੌਤੀ ਰਹੇਗੀ ਉਹ ਪਹਿਲਾਂ ਤੋਂ ਅਲੱਗ ਹੈ ਤੇ ਉਸ ਹਿਸਾਬ ਨਾਲ ਖੁਦ ਨੂੰ ਤਿਆਰ ਕਰਨਾ ਹੀ ਹੁਣ ਕ੍ਰਿਕਟਰਸ ਦੇ ਲਈ ਇਕ ਚੈਲੰਜ਼ ਹੈ।
ਸਾਬਕਾ ਆਲ ਰਾਊਂਡਰ ਤੇ ਬੰਗਾਲ ਦੇ ਖੇਡ ਸੂਬਾ ਮੰਤਰੀ ਨੇ ਅੱਗੇ ਕਿਹਾ ਕਿ ਸਿਰਫ ਜੂਨੀਅਰ ਕ੍ਰਿਕਟਰਸ ਨਹੀਂ, ਆਉਣ ਵਾਲੇ ਸਮੇਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਈ ਚੋਟੀ ਦੇ ਖਿਡਾਰੀਆਂ ਨੂੰ ਬਦਲੇ ਹੋਏ ਨਿਯਮਾਂ ਦਾ ਪਾਲਣ ਕਰਦੇ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਜਦੋਂ ਨਿਯਮਾਂ 'ਚ ਬਦਲਾਅ ਆਉਂਦਾ ਹੈ ਉਸਦੇ ਨਾਲ ਹੋਰ ਹੋਣਾ ਆਸਾਨ ਨਹੀਂ ਹੁੰਦਾ ਹੈ।