ਕ੍ਰਿਕਟਰ ਯੁਜਵੇਂਦਰ ਚਾਹਲ ਦੀ Naughty ਚੈਟ ਲੀਕ ! ਅਦਾਕਾਰਾ ਨੇ ਖੁਦ ਦਿਖਾਏ ਮੈਸੇਜ
Monday, Apr 13, 2026 - 04:24 PM (IST)
ਐਂਟਰਟੇਨਮੈਂਟ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਇਸ ਵਾਰ ਕਾਰਨ ਕੋਈ ਵਿਕਟ ਨਹੀਂ ਸਗੋਂ ਇੱਕ ਵੱਡਾ ਵਿਵਾਦ ਹੈ। ਹਿੱਟ ਵੈੱਬ ਸੀਰੀਜ਼ 'ਗੰਦੀ ਬਾਤ' ਵਿੱਚ ਆਪਣੇ ਬੋਲਡ ਡੈਬਿਊ ਨਾਲ ਸੁਰਖੀਆਂ ਵਿੱਚ ਆਈ ਅਦਾਕਾਰਾ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਤਾਨੀਆ ਚੈਟਰਜੀ ਨੇ ਚਾਹਲ 'ਤੇ ਗੰਭੀਰ ਇਲਜ਼ਾਮ ਲਗਾ ਕੇ ਸਨਸਨੀ ਫੈਲਾ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਤਾਨੀਆ ਚੈਟਰਜੀ ਪੈਪਰਾਜ਼ੀ (ਮੀਡੀਆ) ਨਾਲ ਗੱਲਬਾਤ ਕਰਦਿਆਂ ਚਾਹਲ 'ਤੇ ਨਿਸ਼ਾਨਾ ਸਾਧ ਰਹੀ ਹੈ। ਤਾਨੀਆ ਨੇ ਦਾਅਵਾ ਕੀਤਾ ਹੈ ਕਿ ਚਾਹਲ ਦੀ ਇੰਸਟਾਗ੍ਰਾਮ ਆਈਡੀ ਤੋਂ ਉਸ ਨੂੰ 'ਨੌਟੀ' (ਅਸ਼ਲੀਲ) ਮੈਸੇਜ ਭੇਜੇ ਗਏ ਸਨ। ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਆਪਣੇ ਇੰਸਟਾਗ੍ਰਾਮ ਦਾ ਚੈਟ ਸੈਕਸ਼ਨ ਵੀ ਦਿਖਾਇਆ ਅਤੇ ਸਕ੍ਰੀਨਸ਼ੌਟ ਵੀ ਸਾਂਝੇ ਕੀਤੇ।
ਇਹ ਵੀ ਪੜ੍ਹੋ: ਜਾਣੋ ਕੀ ਸੀ ਗਾਇਕਾ ਆਸ਼ਾ ਭੋਸਲੇ ਦੀ ਆਖਰੀ ਇੱਛਾ ਜੋ ਰਹਿ ਗਈ ਅਧੂਰੀ
ਪਹਿਲਾਂ ਵੀ ਰਹਿ ਚੁੱਕੇ ਹਨ ਵਿਵਾਦਾਂ 'ਚ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚਾਹਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਵੀ ਪਤਨੀ ਧਨਾਸ਼੍ਰੀ ਵਰਮਾ ਨਾਲ ਤਲਾਕ ਦੀਆਂ ਅਫਵਾਹਾਂ ਕਾਰਨ ਉਹ ਕਾਫੀ ਸਮਾਂ ਸੁਰਖੀਆਂ 'ਚ ਰਹੇ ਸਨ ਅਤੇ ਆਰਜੇ ਮਹਵਿਸ਼ ਨਾਲ ਕਥਿਤ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਹੰਗਾਮਾ ਹੋਇਆ ਸੀ। ਹਾਲਾਂਕਿ ਤਾਨੀਆ ਵੱਲੋਂ ਦਿਖਾਏ ਗਏ ਚੈਟ ਅਤੇ ਸਕ੍ਰੀਨਸ਼ੌਟਸ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਅਸਲੀ ਹਨ ਜਾਂ ਨਹੀਂ।+
ਇਹ ਵੀ ਪੜ੍ਹੋ: ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ ਦਾ ਵੱਡਾ ਦਾਅਵਾ

ਚਾਹਲ ਦੀ ਚੁੱਪੀ ਬਰਕਰਾਰ
ਇੰਨੇ ਵੱਡੇ ਇਲਜ਼ਾਮ ਲੱਗਣ ਦੇ ਬਾਵਜੂਦ, ਯੁਜਵੇਂਦਰ ਚਾਹਲ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਂ ਸਫ਼ਾਈ ਸਾਹਮਣੇ ਨਹੀਂ ਆਈ ਹੈ। ਕ੍ਰਿਕਟ ਜਗਤ ਅਤੇ ਪ੍ਰਸ਼ੰਸਕ ਬੇਸਬਰੀ ਨਾਲ ਚਾਹਲ ਦੇ ਪੱਖ ਦਾ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਇਸ ਮੁੱਦੇ ਨੂੰ ਲੈ ਕੇ ਲੋਕ 2 ਧੜਿਆਂ 'ਚ ਵੰਡੇ ਹੋਏ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਚਾਹਲ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦੇ ਹਨ ਜਾਂ ਫਿਰ ਇਹ ਮਾਮਲਾ ਕੋਈ ਨਵਾਂ ਮੋੜ ਲੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
