ਫਲਿੰਟਾਫ ਨੇ ਇੰਗਲੈਂਡ ਲਾਇਨਜ਼ ਦੇ ਮੁੱਖ ਕੋਚ ਦਾ ਅਹੁਦਾ ਛੱਡਿਆ

Sunday, Aug 09, 2026 - 10:55 AM (IST)

ਫਲਿੰਟਾਫ ਨੇ ਇੰਗਲੈਂਡ ਲਾਇਨਜ਼ ਦੇ ਮੁੱਖ ਕੋਚ ਦਾ ਅਹੁਦਾ ਛੱਡਿਆ

ਲੰਡਨ– ਸਾਬਕਾ ਆਲਰਾਊਂਡਰ ਐਂਡਰਿਊ ਫਲਿੰਟਾਫ ਨੇ ਇੰਗਲੈਂਡ ਲਾਇਨਜ਼ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਲਿੰਟਾਫ ਨੇ ਸਤੰਬਰ 2024 ’ਚ ਇਹ ਅਹੁਦਾ ਸੰਭਾਲਿਆ ਸੀ।

ਉਸ ਨੇ ਕਿਹਾ,‘‘ਮੈਂ ਲਾਇਨਜ਼ ਦੇ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।’’ਉਸ ਨੇ ਕਿਹਾ,‘‘ਮੈਂ ਦੇਸ਼ ਦੇ ਸਰਵੋਤਮ ਨੌਜਵਾਨ ਕ੍ਰਿਕਟਰਾਂ ਦੇ ਨਾਲ ਕੰਮ ਕਰਨ ਦਾ ਪੂਰਾ ਮਜ਼ਾ ਲਿਆ ਤੇ ਉਨ੍ਹਾਂ ਨੂੰ ਅੱਗੇ ਵਧਦੇ ਦੇਖਣ ’ਚ ਮਾਣ ਮਹਿਸੂਸ ਕੀਤਾ।’’ ਫਲਿੰਟਾਫ ਹੁਣ ਬਿੱਗ ਬੈਸ਼ ਲੀਗ ’ਚ ਸਿਡਨੀ ਥੰਡਰਸ ਟੀਮ ਦਾ ਮੁੱਖ ਕੋਚ ਹੋਵੇਗਾ।


author

Tarsem Singh

Content Editor

Related News