ਵਿਆਹ ਦੇ ਬੰਧਨ ''ਚ ਬੱਝੇ ਸ਼ਿਖਰ ਧਵਨ, ਸੋਫੀ ਸ਼ਾਈਨ ਨਾਲ ਸ਼ਾਹੀ ਲੁੱਕ ਦੀਆਂ ਤਸਵੀਰਾਂ ਵਾਇਰਲ

Saturday, Feb 21, 2026 - 09:04 PM (IST)

ਵਿਆਹ ਦੇ ਬੰਧਨ ''ਚ ਬੱਝੇ ਸ਼ਿਖਰ ਧਵਨ, ਸੋਫੀ ਸ਼ਾਈਨ ਨਾਲ ਸ਼ਾਹੀ ਲੁੱਕ ਦੀਆਂ ਤਸਵੀਰਾਂ ਵਾਇਰਲ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਸ਼ਿਖਰ ਧਵਨ, ਜਿਨ੍ਹਾਂ ਨੂੰ ਪ੍ਰਸ਼ੰਸਕ ਪਿਆਰ ਨਾਲ 'ਗੱਬਰ' ਕਹਿੰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਅਤੇ ਖੂਬਸੂਰਤ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ਿਖਰ ਨੇ ਆਪਣੀ ਲੇਡੀ ਲਵ ਸੋਫੀ ਸ਼ਾਈਨ ਨਾਲ ਸੱਤ ਫੇਰੇ ਲੈ ਕੇ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਏ ਸ਼ਿਖਰ ਧਵਨ
 ਵਿਆਹ ਦੇ ਮੌਕੇ 'ਤੇ ਸ਼ਿਖਰ ਧਵਨ ਨੇ ਸਫੇਦ ਰੰਗ ਦੀ ਕਢਾਈ ਵਾਲੀ ਸ਼ੇਰਵਾਨੀ ਅਤੇ ਸਿਰ 'ਤੇ ਸ਼ਾਨਦਾਰ ਪੱਗ ਸਜਾਈ ਸੀ, ਜਿਸ ਵਿੱਚ ਉਹ ਕਿਸੇ ਰਿਆਸਤ ਦੇ ਰਾਜਕੁਮਾਰ ਵਾਂਗ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਆਪਣੇ ਗਲੇ ਵਿੱਚ ਪੰਨੇ ਦੀ ਲੰਬੀ ਮਾਲਾ ਪਹਿਨੀ ਹੋਈ ਸੀ, ਜੋ ਉਨ੍ਹਾਂ ਦੀ ਸ਼ਾਹੀ ਦਿੱਖ ਵਿੱਚ ਇੱਕ ਰੋਇਲ ਕੰਟਰਾਸਟ ਪੈਦਾ ਕਰ ਰਹੀ ਸੀ।

 

 
 
 
 
 
 
 
 
 
 
 
 
 
 
 
 

A post shared by Yuzvendra Chahal (@yuzi_chahal23)

ਸੋਫੀ ਦਾ 'ਪਰੀ' ਵਰਗਾ ਲੁੱਕ ਅਤੇ ਲੱਖਾਂ ਦਾ ਲਹਿੰਗਾ
 ਦੁਲਹਨ ਦੇ ਜੋੜੇ ਵਿੱਚ ਸੋਫੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਉਨ੍ਹਾਂ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਦਾ ਖੂਬਸੂਰਤ ਆਈਵਰੀ ਅਤੇ ਆਰੇਂਜ ਕਲਰ ਦਾ 3D ਫੁੱਲਾਂ ਵਾਲਾ ਟ੍ਰੇਲ ਲਹਿੰਗਾ ਪਹਿਨਿਆ ਸੀ। ਜਾਣਕਾਰੀ ਅਨੁਸਾਰ, ਇਸ ਲਹਿੰਗੇ ਦੀ ਕੀਮਤ ਲਗਭਗ 8.25 ਲੱਖ ਰੁਪਏ ਹੈ। ਸੋਫੀ ਨੇ ਇਸ ਦੇ ਨਾਲ ਮੋਤੀਆਂ ਅਤੇ ਕੁੰਦਨ ਦਾ ਹਾਰ ਅਤੇ ਇੱਕ ਛੋਟਾ ਜਿਹਾ ਮਾਂਗ ਟਿੱਕਾ ਲਗਾਇਆ ਹੋਇਆ ਸੀ, ਜੋ ਉਨ੍ਹਾਂ ਦੇ ਚਿਹਰੇ ਦੀ ਚਮਕ ਨੂੰ ਹੋਰ ਵਧਾ ਰਿਹਾ ਸੀ।

ਯੁਜਵਿੰਦਰ ਚਾਹਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਸ਼ਿਖਰ ਧਵਨ ਦੇ ਕਰੀਬੀ ਦੋਸਤ ਅਤੇ ਕ੍ਰਿਕਟਰ ਯੁਜਵਿੰਦਰ ਚਾਹਲ ਨੇ ਇੰਸਟਾਗ੍ਰਾਮ 'ਤੇ ਇਸ ਜੋੜੇ ਦੇ ਵੈਡਿੰਗ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਚਾਹਲ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਯਾਰ ਕੀ ਸ਼ਾਦੀ ਹੈ..."। ਚਾਹਲ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਫੇਦ ਰੰਗ ਦਾ ਬੰਦ ਗਲਾ ਕੋਟ ਪਹਿਨ ਕੇ ਬਾਰਾਤੀਆਂ ਨਾਲ ਡਾਂਸ ਕਰਦੇ ਹੋਏ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News