ਵ੍ਰਿੰਦਾਵਨ 'ਚ ਦਰਸ਼ਨ ਕਰਨ ਪੁੱਜੇ ਅਭਿਸ਼ੇਕ ਸ਼ਰਮਾ ਦੀਆਂ ਚੱਪਲਾਂ ਚੋਰੀ, ਗੁੱਸੇ 'ਚ ਹੋਏ ਲਾਲ

Saturday, Apr 25, 2026 - 05:00 PM (IST)

ਵ੍ਰਿੰਦਾਵਨ 'ਚ ਦਰਸ਼ਨ ਕਰਨ ਪੁੱਜੇ ਅਭਿਸ਼ੇਕ ਸ਼ਰਮਾ ਦੀਆਂ ਚੱਪਲਾਂ ਚੋਰੀ, ਗੁੱਸੇ 'ਚ ਹੋਏ ਲਾਲ

ਵ੍ਰਿੰਦਾਵਨ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਧਮਾਕੇਦਾਰ ਬੱਲੇਬਾਜ਼ੀ ਕਰ ਰਹੇ ਅਭਿਸ਼ੇਕ ਸ਼ਰਮਾ ਨਾਲ ਜੁੜੀ ਇੱਕ ਬੇਹੱਦ ਦਿਲਚਸਪ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵ੍ਰਿੰਦਾਵਨ ਵਿੱਚ ਦਰਸ਼ਨਾਂ ਦੌਰਾਨ ਅਭਿਸ਼ੇਕ ਦੀਆਂ ਚੱਪਲਾਂ ਗਾਇਬ ਹੋ ਗਈਆਂ, ਜਿਸ ਤੋਂ ਬਾਅਦ ਉਹ ਮੰਦਰ ਦੇ ਬਾਹਰ ਨੰਗੇ ਪੈਰੀਂ ਉਨ੍ਹਾਂ ਦੀ ਭਾਲ ਕਰਦੇ ਨਜ਼ਰ ਆਏ।

ਮਾਂ ਨਾਲ ਪਹੁੰਚੇ ਸਨ ਬਾਂਕੇ ਬਿਹਾਰੀ ਮੰਦਰ 
ਜਾਣਕਾਰੀ ਅਨੁਸਾਰ ਅਭਿਸ਼ੇਕ ਸ਼ਰਮਾ ਆਪਣੀ ਮਾਂ ਦੇ ਨਾਲ ਵ੍ਰਿੰਦਾਵਨ ਸਥਿਤ ਬਾਂਕੇ ਬਿਹਾਰੀ ਮੰਦਰ ਵਿੱਚ ਨਤਮਸਤਕ ਹੋਣ ਪਹੁੰਚੇ ਸਨ। ਪੂਜਾ-ਅਰਚਨਾ ਕਰਨ ਤੋਂ ਬਾਅਦ ਜਦੋਂ ਉਹ ਮੰਦਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੇਖਿਆ ਕਿ ਜਿਸ ਥਾਂ ਉਨ੍ਹਾਂ ਨੇ ਆਪਣੀਆਂ ਚੱਪਲਾਂ ਉਤਾਰੀਆਂ ਸਨ, ਉੱਥੇ ਮੌਜੂਦ ਨਹੀਂ ਸਨ।

ਫੈਨ ਨੇ ਰਿਕਾਰਡ ਕੀਤੀ ਵੀਡੀਓ
ਇਸ ਘਟਨਾ ਦੀ ਵੀਡੀਓ ਇੱਕ ਪ੍ਰਸ਼ੰਸਕ ਨੇ ਰਿਕਾਰਡ ਕਰ ਲਈ, ਜਿਸ ਵਿੱਚ ਅਭਿਸ਼ੇਕ ਮੰਦਰ ਕੰਪਲੈਕਸ ਦੇ ਬਾਹਰ ਇੱਧਰ-ਉੱਧਰ ਆਪਣੀਆਂ ਚੱਪਲਾਂ ਲੱਭ ਰਹੇ ਹਨ। ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰੀ ਭੀੜ ਹੋਣ ਕਾਰਨ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੀ ਮਾਂ ਦੀਆਂ ਚੱਪਲਾਂ ਇੱਧਰ-ਉੱਧਰ ਹੋ ਗਈਆਂ ਸਨ। ਇਸ ਦੌਰਾਨ ਅਭਿਸ਼ੇਕ ਥੋੜ੍ਹੇ ਨਾਰਾਜ਼ ਵੀ ਨਜ਼ਰ ਆਏ, ਪਰ ਬਾਅਦ ਵਿੱਚ ਮੰਦਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਨਵੀਆਂ ਚੱਪਲਾਂ ਦਾ ਇੰਤਜ਼ਾਮ ਕੀਤਾ ਗਿਆ। ਹਾਲਾਂਕਿ, ਇਹ ਕਹਿਣਆ ਮੁਸ਼ਕਲ ਹੈ ਕਿ ਵੀਡੀਓ ਇਸੇ ਆਈਪੀਐੱਲ ਦਾ ਹੈ ਜਾਂ ਫਿਰ ਕਿਤੇ ਹੋਰ ਸ਼ੂਟ ਕੀਤਾ ਗਿਆ ਸੀ। ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ।

 

 
 
 
 
 
 
 
 
 
 
 
 
 
 
 
 

A post shared by Sandeep Singh (@sportstalkcricket_)

IPL 2026 ਵਿੱਚ ਮਚਾ ਰਹੇ ਹਨ ਤਬਾਹੀ 
ਜੇਕਰ ਮੈਦਾਨ 'ਤੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਅਭਿਸ਼ੇਕ ਸ਼ਰਮਾ ਇਸ ਸੀਜ਼ਨ ਵਿੱਚ ਬਹੁਤ ਹੀ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਨੇ ਹੁਣ ਤੱਕ 7 ਮੈਚਾਂ ਵਿੱਚ 323 ਰਨ ਬਣਾਏ ਹਨ, ਜਿਸ ਵਿੱਚ ਦਿੱਲੀ ਕੈਪੀਟਲਸ ਵਿਰੁੱਧ ਖੇਡੀ ਗਈ 135 ਰਨਾਂ ਦੀ ਤੂਫ਼ਾਨੀ ਪਾਰੀ ਵੀ ਸ਼ਾਮਲ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ।


author

Tarsem Singh

Content Editor

Related News