ਮੈਚ ਤਾਂ ਜਿੱਤ ਗਏ ਪਰ ਵਿਵਾਦ 'ਚ ਘਿਰ ਗਏ ਰਾਜਸਥਾਨ ਦੇ ਕਪਤਾਨ ਰਿਆਨ ਪਰਾਗ, ਵਾਇਰਲ ਹੋਈ ਵੀਡੀਓ
Wednesday, Apr 29, 2026 - 10:43 AM (IST)
ਸਪੋਰਟਸ ਡੈਸਕ : ਰਾਜਸਥਾਨ ਰਾਇਲਸ ਨੇ ਬੁੱਧਵਾਰ ਨੂੰ ਭਾਵੇਂ ਹੀ ਪੰਜਾਬ ਕਿੰਗਸ ਦੀ ਜਿੱਤ ਦਾ ਸਿਲਸਿਲਾ ਤੋੜ ਦਿੱਤਾ ਹੈ, ਪਰ ਚਰਚਾ ਜਾ ਵਿਸ਼ਾ ਸਕੋਰ ਬੋਰਡ ਨਹੀ, ਜਦਕਿ ਰਿਆਨ ਪਰਾਗ ਸੀ । ਇਸ ਸ਼ਾਨਦਾਰ ਜਿੱਤ ਦੇ ਬਾਵਜ਼ੂਦ, ਆਰ ਆਰ ਦੇ ਕਪਤਾਨ ਸੋਸ਼ਲ ਮੀਡੀਆ ਉੱਤੇ ਵਿਵਾਦਾਂ ਵਿੱਛ ਘੇਰੇ ਵਿੱਚ ਆ ਗਏ, ਜਦੋਂ ਲਾਇਵ ਕੈਮਰੇ ਨੇ ਉਸ ਨੂੰ ਡ੍ਰੇਸਿੰਗ ਰੂਮ ਵਿੱਚ ਵੇਪ ਕਰਦੇ ਹੋਏ ਦੇਖ ਲਿਆ ।
ਪਰਾਗ ਜੇ ਇਸ ਕੰਮ ਨੇ ਉਸ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ, ਕਿਉਕਿ ਡ੍ਰਸਿੰਗ ਰੂਮ ਦੇ ਅੰਦਰ ਅਤੇ ਪੂਰੇ ਸਟੇਡੀਅਮ ਵਿੱਚ, ਤੈਅ ਜਗ੍ਹਾ ਨੂੰ ਛੱਡ ਕੇ, ਸਿੰਗਰਟਨੋਸ਼ੀ ਕਰਨਾ ਸਖਤ ਮਨ੍ਹਾ ਹੈ । ਭਾਰਤ ਵਿੱਟ ਈ-ਸਿਗਰਟ ਦੀ ਕਾਨੂੰਨੀ ਸਥਿਤੀ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ । 'ਇਲੈਕਟ੍ਰਾਨਿਕ ਸਿਗਰੇਟ ਮਨਾਹੀ ਐਕਟ' (PECA), 2019 ਦੇ ਤਹਿਤ, ਈ-ਸਿਗਰੇਟ ਅਤੇ ਵੈਪ ਦੇ ਉਤਪਾਦਨ, ਵਿਕਰੀ, ਖਰੀਦ, ਆਯਾਤ, ਨਿਰਯਾਤ ਅਤੇ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਹੈ। ਇਸ ਕਾਨੂੰਨ ਦਾ ਉਲੰਘਣ ਕਰਨ ਉੱਤੇ ਸਖਤ ਸਜ਼ਾ ਹੋ ਸਕਦੀ ਹੈ, ਜਿਸ ਵਿੱਚ ਜ਼ੇਲ ਅਤੇ ਭਾਰੀ ਜੁਰਮਾਨਾ ਸ਼ਾਮਲ ਹੈ, ਅਜਿਹੇ ਵਿੱਚ ਇਹ ਘਟਨਾ ਸਟੇਡੀਅਮ ਦੇ ਆਮ ਨਿਯਮਾਂ ਦੇ ਉਲੰਘਣ ਤੋਂ ਕੀਤੇ ਜ਼ਿਆਦਾ ਗੰਭੀਰ ਮਾਮਲਾ ਬਣ ਗਿਆ ਹੈ ।
What Was Riyan Parag Even Thinking About ?
— TIRAMISU (@desiculerr) April 28, 2026
Under 200 Cameras And Still Vaping pic.twitter.com/An8yH57I0v
ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List
ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਤੋਂ ਇਸ ਮਾਮਲੇ ‘ਤੇ ਜਵਾਬ ਮੰਗਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਬੋਰਡ ਇਸਨੂੰ ਗੰਭੀਰਤਾ ਨਾਲ ਲਵੇਗਾ। ਵੈਪਿੰਗ (ਈ-ਸਿਗਰੇਟ) ਐਥਲੀਟਾਂ ਦੀ ਸਿਹਤ ਲਈ ਖ਼ਤਰਨਾਕ ਹੈ। ਇਹ ਸੁਰੱਖਿਆ ਮਾਪਦੰਡਾਂ ਦੀ ਵੀ ਉਲੰਘਣਾ ਕਰਦਾ ਹੈ, ਕਿਉਂਕਿ ਇਸਦੇ ਤੱਤ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਨਹੀਂ ਹਨ। ਇਹ ਦੇਸ਼ ਵਿੱਚ ਪਾਬੰਦੀਸ਼ੁਦਾ ਹੈ, ਅਤੇ ਕੁਲੀਨ ਖਿਡਾਰੀਆਂ ਲਈ ਕੋਈ ਸਥਾਪਿਤ ਸੁਰੱਖਿਆ ਮਾਪਦੰਡ ਨਹੀਂ ਹਨ। ਬੀਸੀਸੀਆਈ ਇਸ ਮਾਮਲੇ ਵਿੱਚ ਕਪਤਾਨ ਅਤੇ ਫਰੈਂਚਾਇਜ਼ੀ ਤੋਂ ਜਵਾਬ ਮੰਗ ਸਕਦਾ ਹੈ।
ਰਾਜਸਥਾਨ ਰਾਇਲਜ਼ ਇਸ ਆਈਪੀਐਲ ਸੀਜ਼ਨ ਵਿੱਚ ਦੂਜੀ ਵਾਰ ਪ੍ਰੋਟੋਕੋਲ ਦੀ ਉਲੰਘਣਾ ਲਈ ਖ਼ਬਰਾਂ ਵਿੱਚ ਹੈ। ਇਸ ਤੋਂ ਪਹਿਲਾਂ, ਟੀਮ ਮੈਨੇਜਰ ਰੋਮੀ ਭਿੰਡਰ ਨੂੰ ਡਗਆਊਟ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਸੀ, ਜੋ ਕਿ ਪਲੇਅਰ ਮੈਚ ਓਪਰੇਸ਼ਨ ਏਰੀਆ (ਪੀਐਮਓਏ) ਪ੍ਰੋਟੋਕੋਲ ਦੀ ਉਲੰਘਣਾ ਸੀ। ਉਸ ਮਾਮਲੇ ਵਿੱਚ, ਬੀਸੀਸੀਆਈ ਨੇ ਜਾਂਚ ਤੋਂ ਬਾਅਦ ਮੈਨੇਜਰ ਨੂੰ ਜੁਰਮਾਨਾ ਅਤੇ ਚੇਤਾਵਨੀ ਦਿੱਤੀ ਹੈ। ਹੁਣ, ਕਪਤਾਨ ਦੀ ਵੀਡੀਓ ਸਾਹਮਣੇ ਆਉਣ ਨਾਲ, ਟੀਮ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਇਹ ਵੀ ਪੜੋ IPL ਨਾਲ ਜੁੜੇ ਇਕ ਖਾਸ ਕਿੱਸੇ ਨੂੰ ਯਾਦ ਕਰ ਭਾਵੁਕ ਹੋਏ 'ਸਰਪੰਚ ਸਾਬ੍ਹ', ਕਿਹਾ ਇਸ ਖਿਡਾਰੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
