ਕੋਲਕਾਤਾ ਤੇ ਲਖਨਊ ਦੀਆਂ ਟੀਮਾਂ ਅੱਜ ਹੋਣਗੀਆਂ ਆਹਮੋ-ਸਾਹਮਣੇ

Sunday, Apr 26, 2026 - 10:56 AM (IST)

ਕੋਲਕਾਤਾ ਤੇ ਲਖਨਊ ਦੀਆਂ ਟੀਮਾਂ ਅੱਜ ਹੋਣਗੀਆਂ ਆਹਮੋ-ਸਾਹਮਣੇ

ਲਖਨਊ : ਕਿਹਾ ਜਾਂਦਾ ਹੈ ਕਿ ਕਪਤਾਨ ਓਨਾ ਹੀ ਚੰਗਾ ਹੁੰਦਾ ਹੈ ਜਿੰਨੀ ਚੰਗੀ ਉਸਦੀ ਟੀਮ ਹੁੰਦੀ ਹੈ ਤੇ ਰਿਸ਼ਭ ਪੰਤ ਤੇ ਅਜਿੰਕਯ ਰਹਾਨੇ ਲਈ ਇਹ ਕੌੜੀ ਸੱਚਾਈ ਸਾਬਤ ਹੋ ਰਹੀ ਹੈ ਜਿਨ੍ਹਾਂ ਦੀਆਂ ਟੀਮਾਂ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਆਹਮੋ-ਸਾਹਮਣੇ ਹੋਣਗੀਆਂ।

ਆਈ. ਪੀ. ਐੱਲ. 2025 ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਵੀ ਕੇ. ਕੇ. ਆਰ. ਨੇ ਰਹਾਨੇ ਨੂੰ ਕਪਤਾਨ ਬਣਾਈ ਰੱਖ ਕੇ ਸਾਹਸੀ ਫੈਸਲਾ ਕੀਤਾ ਪਰ ਉਸ ਦੀ ਅਗਵਾਈ ’ਚ ਟੀਮ ਇਸ ਸੈਸ਼ਨ ’ਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਕੇ. ਕੇ. ਆਰ. ਨੂੰ ਆਪਣੀ ਪਹਿਲੀ ਜਿੱਤ ਦਰਜ ਕਰਨ ’ਚ 7 ਮੈਚ ਲੱਗੇ। ਇਹ ਜਿੱਤ ਵੀ ਉਸ ਨੂੰ ਸਮੂਹਿਕ ਕੋਸ਼ਿਸ਼ ਨਾਲ ਨਹੀਂ ਸਗੋਂ ਰਿੰਕੂ ਸਿੰਘ ਦੇ ਵਿਅਕਤੀਗਤ ਪ੍ਰਦਰਸ਼ਨ ਦੀ ਬਦੌਲਤ ਮਿਲੀ। ਰਹਾਨੇ ਨੇ ਹੁਣ ਤੱਕ ਕੁਝ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਹ ਉਮੀਦਾਂ ਅਨੁਸਾਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕਿਆ ਹੈ ਜਿਹੜਾ ਕਿ ਇਸ ਫਾਰਮੈੱਟ ’ਚ ਜ਼ਰੂਰੀ ਹੈ। ਉਸ ਦੀ ਉਮਰ ਲਗਭਗ 38 ਸਾਲ ਹੈ ਤੇ ਅਜਿਹੇ ’ਚ ਉਸ ਨੂੰ ਲੰਬੀ ਮਿਆਦ ਤੱਕ ਟੀ-20 ਟੀਮ ਦਾ ਕਪਤਾਨ ਬਣਾਈ ਰੱਖਣਾ ਇਸ ਫਾਰਮੈੱਟ ਦੀਆਂ ਮੰਗਾਂ ਦੇ ਅਨੁਸਾਰ ਨਹੀਂ ਲੱਗਦਾ ਹੈ। ਕਮਜ਼ੋਰ ਤੇਜ਼ ਗੇਂਦਬਾਜ਼ੀ ਹਮਲੇ ਤੇ ਸਪਿੰਨ ਗੇਂਦਬਾਜ਼ ਵਰੁਣ ਚੱਕਰਵਰਤੀ ਦੇ ਨਾ ਚੱਲ ਸਕਣ ਨਾਲ ਵੀ ਰਹਾਨੇ ਦੀਆਂ ਮੁਸ਼ਕਿਲਾਂ ਵਧੀਆਂ। ਇਹ ਹੀ ਨਹੀਂ, ਸਗੋਂ ਟੀਮ ਅਜੇ ਤੱਕ ਸਹੀ ਸੁਮੇਲ ਵੀ ਤਿਆਰ ਨਹੀਂ ਕਰ ਸਕੀ ਹੈ। ਰਚਿਨ ਰਵਿੰਦਰਾ ਨੂੰ ਅਜੇ ਤੱਕ ਇਕ ਵੀ ਮੈਚ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਜਦਕਿ ਉਸ ਦੇ ਦੇਸ਼ ਨਿਊਜ਼ੀਲੈਂਡ ਦੇ ਫਿਨ ਐਲਨ ਤੇ ਟਿਮ ਸੀਫਰਟ ਵਿਚਾਲੇ ਬਿਨਾਂ ਕਿਸੇ ਸਪੱਸ਼ਟਤਾ ਦੇ ਅਦਲਾ-ਬਦਲੀ ਦੀ ਖੇਡ ਚੱਲ ਰਹੀ ਹੈ। ਰਹਾਨੇ ਦੇ ਕਪਤਾਨ ਦੇ ਰੂਪ ’ਚ ਕੁਝ ਫੈਸਲੇ ਵੀ ਟੀਮ ਲਈ ਸਹੀ ਨਹੀਂ ਰਹੇ। ਪਿਛਲੇ ਕੁਝ ਮੈਚਾਂ ’ਚ ਉਹ ਖੁਦ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਜਿਸ ਨਾਲ ਉਸ ’ਤੇ ਦਬਾਅ ਵਧ ਗਿਆ ਹੈ। ਕੇ. ਕੇ. ਆਰ. ਭਾਵੇਂ ਹੀ ਇਕਾਨਾ ਸਟੇਡੀਅਮ ’ਚ ਕੁਝ ਹੱਦ ਤੱਕ ਲੈਅ ’ਚ ਉਤਰੇ ਪਰ ਉਸ ਦੇ ਅਜੇ ਸਿਰਫ 3 ਅੰਕ ਹਨ ਤੇ ਉਸ ਨੂੰ ਆਪਣੇ ਬਾਕੀ 7 ਮੈਚਾਂ ’ਚੋਂ ਘੱਟੋ-ਘੱਟ 6 ’ਚ ਜਿੱਤ ਹਾਸਲ ਕਰਨੀ ਪਵੇਗੀ ਜਿਹੜਾ ਉਸ ਦੇ ਪ੍ਰਦਰਸ਼ਨ ਨੂੰ ਦੇਖ ਕੇ ਅਸੰਭਵ ਜਿਹਾ ਲੱਗ ਰਿਹਾ ਹੈ।

ਤੁਸੀਂ ਵੀ ਕਰਦੇ ਹੋ Credit Card ਦਾ ਇਸਤੇਮਾਲ ਤਾਂ ਪੜੋ ਇਹ ਖਬਰ. ਮਿਲ ਸਕਦਾ ਟੈਕਸ ਨੋਟਿਸ

ਉੱਥੇ ਹੀ, ਲਖਨਊ ਦੀ ਮੁਹਿੰਮ ਵੀ ਅਜੇ ਤੱਕ ਚੰਗੀ ਨਹੀਂ ਰਹੀ ਹੈ। ਰਿਸ਼ਭ ਪੰਤ ਦੀ ਅਗਵਾਈ ਵਾਲੀ ਇਸ ਟੀਮ ਨੇ ਸਿਰਫ 2 ਮੈਚ ਜਿੱਤੇ ਹਨ ਤੇ ਉਸ ’ਤੇ ਜਲਦੀ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਲਗਾਤਾਰ 4 ਹਾਰਾਂ ਤੇ ਕਪਤਾਨ ਦੇ ਕਈ ਫੈਸਲਿਆਂ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ਪੰਤ ਖੁਦ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਅਜੇਤੂ 67 ਦੌੜਾਂ ਦੀ ਪਾਰੀ ਤੋਂ ਬਾਅਦ ਤੋਂ ਉਸ ਨੇ 5 ਪਾਰੀਆਂ ’ਚ ਸਿਰਫ 72 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ ਰਾਜਸਥਾਨ ਰਾਇਲਜ਼ ਵਿਰੁੱਧ 3 ਗੇਂਦਾਂ ’ਤੇ ਜ਼ੀਰੋ ’ਤੇ ਆਊਟ ਹੋਣਾ ਵੀ ਸ਼ਾਮਲ ਹੈ।

ਲਖਨਊ ਦੀ ਮੁਸ਼ਕਿਲ ਪਿੱਚ ’ਤੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਹਿਲੀ ਵਿਕਟ ਜਲਦੀ ਗੁਆਉਣ ਤੋਂ ਬਾਅਦ ਪੰਤ ਕ੍ਰੀਜ਼ ’ਤੇ ਉਤਰਿਅਾ ਪਰ ਉਸ ਨੇ ਗੈਰ-ਜ਼ਿੰਮੇਵਾਰਾਨਾ ਅੰਦਾਜ਼ ’ਚ ਆਪਣੀ ਵਿਕਟ ਇਨਾਮ ’ਚ ਦਿੱਤੀ। ਐੱਲ. ਐੱਸ. ਜੀ. ਦਾ ਆਪਣੇ ਘਰੇਲੂ ਮੈਦਾਨ ’ਤੇ ਖਰਾਬ ਪ੍ਰਦਰਸ਼ਨ ਇਸ ਸਾਲ ਵੀ ਜਾਰੀ ਰਿਹਾ। ਪਿਛਲੇ ਸੈਸ਼ਨ ’ਚ ਉਸ ਨੂੰ ਇੱਥੇ ਖੇਡੇ ਗਏ 8 ਮੈਚਾਂ ’ਚੋਂ 6 ’ਚ ਹਾਰ ਮਿਲੀ, ਜਿਸ ’ਚ ਲਗਾਤਾਰ 5 ਹਾਰਾਂ ਸ਼ਾਮਲ ਹਨ। ਇਸ ਸਾਲ ਉਸ ਨੇ ਇੱਥੇ 3 ਮੈਚ ਗੁਆਏ ਹਨ। ਐੱਲ. ਐੱਸ. ਜੀ. ਨੇ ਇਸ ਮੈਦਾਨ ’ਤੇ ਖੇਡੇ ਗਏ ਕੁੱਲ 24 ਮੈਚਾਂ ’ਚੋਂ ਸਿਰਫ 9 ’ਚ ਜਿੱਤ ਹਾਸਲ ਕੀਤੀ ਹੈ। ਉਸ ਦੀ ਬੱਲੇਬਾਜ਼ੀ ’ਚ ਨਿਰੰਤਰਤਾ ਦੀ ਕਮੀ ਰਹੀ ਹੈ ਤੇ ਚੋਟੀਕ੍ਰਮ ਦੇ ਵਾਰ-ਵਾਰ ਲੜਖੜਾਉਣ ਨਾਲ ਮੱਧਕ੍ਰਮ ਦੀਆਂ ਕਮਜ਼ੋਰੀਅਾਂ ਉਜਾਗਰ ਹੋ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News