ਕਸ਼ਮੀਰ ਆ ਕੇ ਲਾੜਾ ਬਣਿਆ ਕ੍ਰਿਕਟਰ ਸਰਫ਼ਰਾਜ਼ ਖ਼ਾਨ, ਬੋਲੇ-ਇਥੇ ਵਿਆਹ ਹੋਣਾ ਕਿਸਮਤ ’ਚ ਸੀ
Monday, Aug 07, 2023 - 01:22 AM (IST)
ਸ਼੍ਰੀਨਗਰ : ਮੁੰਬਈ ਦੇ ਕ੍ਰਿਕਟਰ ਸਰਫ਼ਰਾਜ਼ ਖਾਨ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਸਰਫ਼ਰਾਜ਼ ਨੂੰ ਆਪਣੇ ਸਹੁਰੇ ਘਰ ’ਚ ਕਾਲੇ ਰੰਗ ਦੀ ਸ਼ੇਰਵਾਨੀ ’ਚ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : NEET ਦੀ ਕੋਚਿੰਗ ਲੈ ਰਹੇ ਵਿਦਿਆਰਥੀ ਦੀ ਹੋਸਟਲ ’ਚੋਂ ਮਿਲੀ ਲਾਸ਼, 6 ਲੋਕਾਂ ’ਤੇ ਮਾਮਲਾ ਦਰਜ
ਖਾਨ ਨੇ ਇਕ ਸਥਾਨਕ ਪੋਰਟਲ ਨਾਲ ਗੱਲਬਾਤ ਵਿਚ ਕਿਹਾ ਕਿ ਕਸ਼ਮੀਰ ਵਿਚ ਵਿਆਹ ਕਰਨਾ ਕਿਸਮਤ ’ਚ ਸੀ। ਘਰੇਲੂ ਕ੍ਰਿਕਟ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਇਸ ਬੱਲੇਬਾਜ਼ ਨੇ ਕਿਹਾ ਕਿ ਅੱਲ੍ਹਾ ਨੇ ਚਾਹਿਆ ਤਾਂ ਮੈਂ ਇਕ ਦਿਨ ਭਾਰਤ ਲਈ ਜ਼ਰੂਰ ਖੇਡਾਂਗਾ। ਕ੍ਰਿਕਟਰ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ’ਚ ਪ੍ਰਸ਼ੰਸਕ ਇਕੱਠੇ ਹੋ ਗਏ ਸਨ।
ਇਹ ਖ਼ਬਰ ਵੀ ਪੜ੍ਹੋ : Breaking: ਜਲੰਧਰ ’ਚ ਦੇਰ ਰਾਤ ਚੱਲੀਆਂ ਤਾਬੜਤੋੜ ਗੋਲ਼ੀਆਂ
ਕ੍ਰਿਕਟਰ ਨੂੰ ਇਕ ਵੀਡੀਓ ਵਿਚ ਇੱਕ ਇੰਟਰਵਿਊ ਦਿੰਦੇ ਹੋਏ ਦੇਖਿਆ ਗਿਆ ਸੀ, ਜਿਥੇ ਉਸ ਨੇ ਇਕ ਕਸ਼ਮੀਰੀ ਕੁੜੀ ਨਾਲ ਵਿਆਹ ਕਰਨ ਦੀ ਗੱਲ ਕਬੂਲੀ ਸੀ। ਉਹ ਇਕ ਵੀਡੀਓ ਵਿਚ ਆਪਣੀ ਨਵੀਂ ਵਿਆਹੀ ਪਤਨੀ ਨਾਲ ਵੀ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਸੁੱਤੀ ਪਈ ਗੁਆਂਢਣ ’ਤੇ ਚਾਕੂ ਨਾਲ ਕੀਤਾ ਹਮਲਾ, ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ
Indian #IPL cricketer Sarfaraz Khan married in #Shopian, Kashmir. He was welcomed and people of Shopian #wishes him a happy #married life.#Kashmir #BadaltaKashmir #cricketlovers #KashmirDevelopment #Rajouri #Article370 #Kashmirwitnesses #JammuAndKashmir pic.twitter.com/v2MXTXFfoZ
— Insha B (@Bhat_Insha01) August 6, 2023
ਤੁਹਾਨੂੰ ਦੱਸ ਦੇਈਏ ਕਿ ਸਰਫ਼ਰਾਜ਼ ਖਾਨ ਘਰੇਲੂ ਕ੍ਰਿਕਟ ਦੇ ਤਜਰਬੇਕਾਰ ਖਿਡਾਰੀ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਦਿੱਲੀ ਕੈਪੀਟਲਸ ਲਈ ਖੇਡਦੇ ਹਨ। ਉਹ ਕਈ ਵਾਰ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਚੁੱਕੇ ਹਨ। ਦਰਅਸਲ, ਬੀ.ਸੀ.ਸੀ.ਆਈ. ਨੂੰ ਰਣਜੀ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਸ ਨੂੰ ਬਾਹਰ ਕਰਨ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਜੋ ਵਿਕਟਕੀਪਿੰਗ ਕਰਦਾ ਹੈ ਤੇ ਰਣਜੀ ਟਰਾਫੀ ’ਚ ਮੁੰਬਈ ਲਈ ਬਹੁਤ ਸਾਰੀਆਂ ਦੌੜਾਂ ਬਣਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਭਰਨ ਜਾ ਰਹੀ ਅਧਿਆਪਕਾਂ ਦੇ ਖਾਲੀ ਪਏ ਅਹੁਦੇ, ਸਕੂਲਾਂ ਤੋਂ ਮੰਗੀ ਸੂਚਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8