ਕਰਫਿਊ ਦੌਰਾਨ ਵਾਹਨ ਚਲਾਉਣ ''ਤੇ ਕ੍ਰਿਕਟਰ ਰਿਸ਼ੀ ਧਵਨ ਦਾ ਕੱਟਿਆ ਚਲਾਨ
Friday, Apr 10, 2020 - 03:19 AM (IST)

ਮੰਡੀ- ਕਰਫਿਊ 'ਚ ਢਿੱਲ ਦੇ ਸਮੇਂ ਰੋਕ ਦੇ ਬਾਵਜੂਦ ਵਾਹਨ ਲੈ ਕੇ ਘੁੰਮਣ 'ਤੇ ਮੰਡੀ ਪੁਲਸ ਨੇ ਕ੍ਰਿਕਟਰ ਰਿਸ਼ੀ ਧਵਨ ਦਾ 500 ਰੁਪਏ ਦਾ ਚਲਾਨ ਕੱਟ ਦਿੱਤਾ ਅਤੇ ਭਵਿੱਖ 'ਚ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਦਿੱਤੀ ਹੈ। ਵੀਰਵਾਰ ਦੁਪਹਿਰ 1 ਵਜੇ ਜਿਵੇਂ ਹੀ ਕ੍ਰਿਕਟਰ ਰਿਸ਼ੀ ਧਵਨ ਆਪਣੇ ਘਰ ਤੋਂ ਬਾਜ਼ਾਰ ਕਿਸੇ ਕੰਮ ਲਈ ਗਿਆ ਤਾਂ ਸਾਹਮਣੇ ਗਾਂਧੀ ਚੌਕ 'ਤੇ ਨਾਕੇ 'ਤੇ ਖੜ੍ਹੇ ਐੱਸ. ਐੱਚ. ਓ. ਵਿਨੋਦ ਠਾਕੁਰ ਦੀ ਟੀਮ ਨੇ ਉਸ ਨੂੰ ਰੋਕ ਲਿਆ ਅਤੇ ਬਾਜ਼ਾਰ ਆਉਣ ਦਾ ਕਾਰਣ ਪੁੱਛਿਆ ਪਰ ਉਹ ਉਚਿਤ ਜਵਾਬ ਨਹੀਂ ਦੇ ਸਕਿਆ, ਜਿਸ 'ਤੇ ਹੈੱਡ ਕਾਂਸਟੇਬਲ ਨੇ ਉਸ ਦਾ ਕਰਫਿਊ ਦੌਰਾਨ ਗੱਡੀ ਲੈ ਕੇ ਨਿਕਲਣ 'ਤੇ ਚਲਾਨ ਕੱਟ ਦਿੱਤਾ।