ਕ੍ਰਿਕਟਰ ਜਡੇਜਾ ਦੀ ਪਤਨੀ ਕਰੇਗੀ ਅੱਖਾਂ ਦਾਨ, ਆਪਣੇ ਜਨਮਦਿਨ ਮੌਕੇ ਕੀਤਾ ਐਲਾਨ, ਵੇਖੋ ਵੀਡੀਓ

09/05/2020 5:40:05 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੇ ਸ਼ਨੀਵਾਰ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਉਹ ਅੱਖਾਂ ਤੋਂ ਲਾਚਾਰ ਲੋਕਾਂ ਦੀ ਮਦਦ ਕਰ ਸਕੇ। ਜਡੇਜਾ ਦੀ ਪਤਨੀ ਰਿਵਾਬਾ ਨੇ ਕਿਹਾ, 'ਭਗਵਾਨ ਦੀ ਕ੍ਰਿਪਾ ਨਾਲ ਮੇਰੇ ਕੋਲ ਉਹ ਸਾਰੇ ਅੰਗ ਹਨ, ਜੋ ਸਰੀਰ ਵਿਚ ਚਾਹੀਦੇ ਹੁੰਦੇ  ਹਨ ਅਤੇ ਇਸ ਲਈ ਮੈਂ ਦ੍ਰਿਸ਼ਟੀਹੀਣ ਲੋਕਾਂ ਦੇ ਦਰਦ ਨੂੰ ਸਮਝ ਨਹੀਂ ਸਕਦੀ ਪਰ ਮੈਂ ਕਿਸੇ ਤਰ੍ਹਾਂ ਉਨ੍ਹਾਂ ਦੀ ਮਦਦ ਕਰ ਸਕਦੀ ਹਾਂ ਤਾਂ ਇਹ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।'

 
 
 
 
 
 
 
 
 
 
 
 
 
 
 

A post shared by Ravindra Jadeja (@ravindra.jadeja) on

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼

ਰਿਵਾਬਾ ਨੇ ਬਾਕੀ ਲੋਕਾਂ ਨੂੰ ਅਪੀਲ ਕਰਦੇ ਹੋਏ ਦੂਜੇ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਮਦਦ ਕਰਨ ਨੂੰ ਕਿਹਾ ਹੈ। ਰਿਵਾਬਾ ਨੇ ਕਿਹਾ, 'ਮੈਂ ਨਹੀਂ ਦੱਸ ਸਕਦੀ ਕਿ ਮੈਂ ਇਸ ਸਮੇਂ ਕੀ ਮਹਿਸੂਸ  ਕਰ ਰਹੀ ਹਾਂ ਪਰ ਇਹ ਮੇਰੇ ਲਈ ਕਾਫੀ ਸ਼ੰਤੁਸ਼ਟੀ ਭਰਿਆ ਪਲ ਹੈ। ਇਸ ਲਈ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਦੂਜਿਆਂ ਦੀ ਮਦਦ ਕਰਕੇ ਅਆਪਣੇ ਦਿਹਾਂਤ ਨੂੰ ਯਾਦਗਾਰ ਬਣਾ ਦਿਓ।' ਰਿਵਾਬਾ ਦੇ ਪਤੀ ਰਵਿੰਦਰ ਇਸ ਸਮੇਂ ਯੂ.ਏ.ਈ. ਵਿਚ ਆਈ.ਪੀ.ਐਲ. ਖੇਡਣ ਗਏ ਹੋਏ ਹਨ। ਰਵਿੰਦਰ ਜਡੇਜਾ ਚੇਨੱਈ ਸੁਪਰ ਕਿੰਗਜ਼ ਟੀਮ ਦਾ ਅਹਿਮ ਹਿੱਸਾ ਹਨ।

ਇਹ ਵੀ ਪੜ੍ਹੋ: ਹੁਣ ਇਸ ਦਿਨ ਜ਼ਾਰੀ ਹੋਵੇਗਾ IPL 2020 ਦਾ ਪੂਰਾ ਸ਼ੈਡਿਊਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ

PunjabKesari

PunjabKesari

PunjabKesari


cherry

Content Editor

Related News