ਕ੍ਰਿਕਟਰ ਮੁਰਲੀਧਰਨ ਨੂੰ ਐਂਜਿਓਪਲਾਸਟੀ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

Tuesday, Apr 20, 2021 - 02:29 PM (IST)

ਕ੍ਰਿਕਟਰ ਮੁਰਲੀਧਰਨ ਨੂੰ ਐਂਜਿਓਪਲਾਸਟੀ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

ਚੇਲਈ (ਭਾਸ਼ਾ) : ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਮੁਥੱਈਆ ਮੁਰਲੀਧਰਨ ਨੂੰ ਸੋਮਵਾਰ ਨੂੰ ਇੱਥੇ ਸ਼ਹਿਰ ਦੇ ਇਕ ਹਸਪਤਾਲ ਵਿਚ ‘ਕੋਰੋਨਰੀ ਐਂਜਿਓਪਲਾਸਟੀ’ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ‘ਐਂਜਿਓਪਲਾਸਟੀ’ ਇਕ ਮੈਡੀਕਲ ਪ੍ਰਕਿਰਿਆ ਹੈ ਜੋ ਬਲਾਕ ਹੋਈਆਂ ਦਿਲ ਦੀਆਂ ਨਾੜੀਆਂ ਨੂੰ ਸਾਧਾਰਨ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਏਅਰਪੋਰਟ ’ਤੇ ਸਪਾਟ ਹੋਏ ਅਨੁਸ਼ਕਾ ਅਤੇ ਵਿਰਾਟ, ਮਾਂ ਦੀ ਗੋਦ ’ਚ ਨਜ਼ਰ ਆਈ ਵਾਮਿਕਾ, ਵੇਖੋ ਤਸਵੀਰਾਂ

ਮੁਰਲੀਧਰਨ (49) ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦ ਸੀਜ਼ਨ ਵਿਚ ਸਨਰਾਈਜਰਸ ਹੈਦਰਾਬਾਦ ਦੇ ਸਹਿਯੋਗੀ ਸਟਾਫ ਦਾ ਹਿੱਸਾ ਹਨ ਅਤੇ ਐਤਵਾਰ ਨੂੰ ਹਸਪਤਾਲ ਵਿਚ ਭਰਤੀ ਹੋਏ ਸਨ। ਇੱਥੋਂ ਦੇ ਅਪੋਲੋ ਹਸਤਪਾਲ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਕ, ‘ਦਿਲ ਦੇ ਰੋਗਾਂ ਦੇ ਮਾਹਰ ਡਾ. ਜੀ ਸੇਨਗੋਤੁਵੇਲੁ ਦੀ ਦੇਖਰੇਖ ਵਿਚ ‘ਸਟੰਟ’ ਨਾਲ ਉਨ੍ਹਾਂ ਦੀ ਕੋਰੋਨਰੀ ਐਂਜਿਓਪਲਾਸਟੀ ਕੀਤੀ ਗਈ। ਉਹ ਜਲਦ ਹੀ ਆਮ ਰੂਟੀਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਸਕਣਗੇ।’

ਇਹ ਵੀ ਪੜ੍ਹੋ : ਜਵਾਲਾ ਗੁੱਟਾ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਬੈਚਲਰ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁਰਲੀਧਰਨ 1347 ਵਿਕਟਾਂ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਸਫ਼ਲ ਗੇਂਦਬਾਜ਼ ਹਨ। ਸੂਤਰ ਨੇ ਦੱਸਿਆ ਕਿ ਉਹ 7 ਦਿਨਾਂ ਦੇ ਜ਼ਰੂਰੀ ਇਕਾਂਤਵਾਸ ਦੇ ਬਾਅਦ ਫਿਰ ਤੋਂ ਹੈਦਰਾਬਾਦ ਟੀਮ ਨਾਲ ਜੁੜਨਗੇ। ਮੁਰਲੀਧਰਨ ਨੇ ਸ਼੍ਰੀਲੰਕਾ ਲਈ 133 ਟੈਸਟ ਮੈਚਾਂ ਵਿਚ 800 ਵਿਕਟਾਂ ਲਈਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ 350 ਵਨਡੇ ਮੈਚਾਂ ਵਿਚ 534 ਵਿਕਟਾਂ ਵੀ ਲਈਆਂ ਹਨ। ਉਨ੍ਹਾਂ ਨੇ 2010 ਵਿਚ ਟੈਸਟ ਤੋਂ ਸੰਨਿਆਸ ਲੈ ਲਿਆ ਸੀ।

ਇਹ ਵੀ ਪੜ੍ਹੋ : ਬ੍ਰਿਟੇਨ: ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਭਾਰਤੀ ਢੋਂਗੀ ਬਾਬੇ ਦੀ ਖੁੱਲ੍ਹੀ ਪੋਲ, ਲੱਗਾ ਜਬਰ ਜ਼ਿਨਾਹ ਦਾ ਦੋਸ਼


author

cherry

Content Editor

Related News