ਪਿਤਾ ਬਣਨ ਜਾ ਰਿਹੈ ਆਸਟ੍ਰੇਲੀਆਈ ਕ੍ਰਿਕਟਰ, ਭਾਰਤੀ ਪਤਨੀ ਨੇ Share ਕੀਤੀਆਂ Baby Shower ਦੀਆਂ ਤਸਵੀਰਾਂ

Tuesday, Jul 25, 2023 - 12:36 PM (IST)

ਪਿਤਾ ਬਣਨ ਜਾ ਰਿਹੈ ਆਸਟ੍ਰੇਲੀਆਈ ਕ੍ਰਿਕਟਰ, ਭਾਰਤੀ ਪਤਨੀ ਨੇ Share ਕੀਤੀਆਂ Baby Shower ਦੀਆਂ ਤਸਵੀਰਾਂ

ਸਪੋਰਟਸ ਡੈਸਕ- ਆਸਟ੍ਰੇਲੀਆਈ ਆਲਰਾਊਂਡਰ ਕ੍ਰਿਕਟਰ ਗਲੇਨ ਮੈਕਸਵੈੱਲ ਦੇ ਘਰ ਜਲਦ ਹੀ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਮੈਕਸਵੈੱਲ ਦੀ ਪਤਨੀ ਵਿੰਨੀ ਰਮਨ ਨੇ ਸੋਸ਼ਲ ਮੀਡੀਆ 'ਤੇ ਬੇਬੀ ਸ਼ਾਵਰ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ: ਹਰਮਨਪ੍ਰੀਤ ਕੌਰ ਨੇ ਕਰ ਦਿੱਤੀ ਇਹ ਵੱਡੀ ਗ਼ਲਤੀ, ਲੱਗ ਸਕਦੀ ਹੈ ਇੰਨੇ ਮੈਚਾਂ ਦੀ ਪਾਬੰਦੀ

PunjabKesari

ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿੰਨੀ ਰਮਨ ਨੇ ਕੈਪਸ਼ਨ 'ਚ ਲਿਖਿਆ - Blessing baby Maxwell the traditional way। ਜ਼ਿਕਰਯੋਗ ਹੈ ਕਿ ਮੈਕਸਵੈੱਲ ਅਤੇ ਵਿੰਨੀ ਰਮਨ ਦਾ ਵਿਆਹ ਮਾਰਚ 2022 'ਚ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਅਤੇ ਫਿਰ ਈਸਾਈ ਤਰੀਕੇ ਨਾਲ ਹੋਇਆ ਸੀ, ਜਦਕਿ ਗਰਭ ਅਵਸਥਾ ਦੀ ਜਾਣਕਾਰੀ ਇਸ ਜੋੜੇ ਨੇ ਮਈ 2023 'ਚ ਦਿੱਤੀ ਸੀ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ

PunjabKesari

ਕੌਣ ਹੈ ਵਿੰਨੀ ਰਮਨ

ਵਿੰਨੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਅਨੁਸਾਰ, ਉਹ ਪੇਸ਼ੇ ਤੋਂ ਇਕ ਫਾਰਮਾਸਿਸਟ ਹੈ। ਵਿਨੀ ਰਮਨ ਦੇ ਪਰਿਵਾਰ ਦੀਆਂ ਜੜ੍ਹਾਂ ਚੇਨਈ ਵਿਚ ਹਨ, ਪਰ ਉਸ ਦਾ ਜਨਮ ਅਤੇ ਪਾਲਣ ਪੋਸ਼ਣ ਆਸਟ੍ਰੇਲੀਆ ਵਿਚ ਹੋਇਆ, ਜਿੱਥੇ ਉਸ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਵਿੰਨੀ ਰਮਨ ਦੇ ਪਿਤਾ ਵੈਂਕਟ ਰਮਨ ਅਤੇ ਮਾਂ ਵਿਜੇਲਕਸ਼ਮੀ ਰਮਨ ਉਸ ਦੇ ਜਨਮ ਤੋਂ ਪਹਿਲਾਂ ਹੀ ਆਸਟ੍ਰੇਲੀਆ ਆ ਗਏ ਸਨ। 

ਇਹ ਵੀ ਪੜ੍ਹੋ: ਸਾਊਦੀ ਅਰਬ ਕਲੱਬ ਨੇ ਐਮਬਾਪੇ ਨੂੰ ਆਪਣੇ ਨਾਲ ਜੋੜਨ ਲਈ ਲਗਾਈ 33 ਕਰੋੜ 20 ਲੱਖ ਡਾਲਰ ਦੀ ਬੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News