ਲੁੰਗੀ ਪਾ ਕੇ ਭੱਜੀ ਨੇ ਪਾਰਥਿਵ ਤੇ ਜਤਿਨ ਸਪਰੂ ਨਾਲ ਗਾਇਆ ਪੰਜਾਬੀ ਗੀਤ (Video)
Monday, Dec 09, 2019 - 03:01 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸੀਨੀਅਰ ਕ੍ਰਿਕਟਰ ਹਰਭਜਨ ਸਿੰਘ ਅੱਜ ਕੱਲ ਟੀ. ਵੀ. ਸ਼ੋਅ 'ਚ ਇਕ ਕੁਮੈਂਟੇਟਰ ਦੀ ਭੂਮਿਕਾ ਨਿਭਾਉਂਦੇ ਹੋਏ ਅਕਸਰ ਨਜ਼ਰ ਆਉਂਦੇ ਰਹਿੰਦੇ ਹਨ। ਹਾਲਾਂਕਿ ਕ੍ਰਿਕਟ ਤੋਂ ਉਨ੍ਹਾਂ ਦੀ ਦੂਰੀ ਕਾਫੀ ਸਾਲਾਂ ਤੋਂ ਚਲੀ ਆ ਰਹੀ ਹੈ। ਅਜਿਹੇ 'ਚ ਭੱਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਲੁੰਗੀ ਪਹਿਨ ਕੇ ਪੰਜਾਬੀ ਗੀਤ ਗਾ ਰਹੇ ਹਨ। ਇਹ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਦਰਅਸਲ, ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਟਰਬਨੇਟਰ ਫੁਟ। ਪੀ. ਪੀ. ਐਂਡ ਜੇ. ਐੱਸ. ਏ. ਪੀ. - ਸ਼ਾਦੀ-ਵਿਆਹ-ਬਰਡੇ ਤੇ ਮੁੰਡਨ 'ਚ ਬੁਕਿੰਗ ਲਈ @starsportsindia- ਮੁੰਡੂ 'ਚ ਮੁੰਡੇ (ਕੇਰਲਾ ਦੀ ਰਵਾਇਤੀ ਲੁੰਗੀ)। ਤੁਹਾਨੂੰ ਦਸ ਦਈਏ ਕਿ ਇਸ ਵੀਡੀਓ 'ਚ ਹਰਭਜਨ ਸਿੰਘ ਦੇ ਨਾਲ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਅਤੇ ਕੁਮੈਂਟੇਟਰ ਜਤਿਨ ਸਪਰੂ ਦਿਖਾਈ ਦੇ ਰਹੇ ਹਨ।
1 . ... ਇਸ ਵੀਡੀਓ ਨੂੰ ਭੱਜੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕਰਦੇ ਹੀ ਉਨ੍ਹਾਂ ਦੀ ਪਤਨੀ ਨੇ ਕੁਮੈਂਟ ਕਰਦੇ ਹੋਏ ਲਿਖਿਆ, ਤੁਸੀਂ ਲੋਕ ਕੇਰਲ 'ਚ ਕੀ ਕਰ ਰਹੇ ਹੋ?? ਪਰ ਸੁਰ ਆਨ ਪੁਆਇੰਟ...
2... ਟੀਮ ਇੰਡੀਆ ਦੇ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਕੁਮੈਂਟ ਕਰਦੇ ਹੋਏ ਲਿਖਿਆ, ਬਹੁਤ ਵਧੀਆ ਪੀ. ਪੀ. ...