ਕ੍ਰਿਕਟ ਵਰਲਡ ਕੱਪ 2019 ਫਾਈਨਲ ਨੂੰ ਮਿਲੇਗੀ ਵਿੰਬਲਡਨ ਤੇ ਐੱਫ 1 ਤੋਂ ਟੱਕਰ

Saturday, Jul 13, 2019 - 01:40 PM (IST)

ਕ੍ਰਿਕਟ ਵਰਲਡ ਕੱਪ 2019 ਫਾਈਨਲ ਨੂੰ ਮਿਲੇਗੀ ਵਿੰਬਲਡਨ ਤੇ ਐੱਫ 1 ਤੋਂ ਟੱਕਰ

ਸਪੋਰਸਟ ਡੈਸਕ— ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਣ ਵਾਲੇ ਆਈ. ਸੀ. ਸੀ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਨੂੰ ਵਿੰਬਲਡਨ ਤੇ ਬ੍ਰੀਟੀਸ਼ ਗ੍ਰਾਂ ਪ੍ਰੀ ਐੱਫ-1 ਰੇਸ ਤੋਂ ਕੜੀ ਟੱਕਰ ਮਿਲ ਸਕਦੀ ਹੈ। ਇਕ ਪਾਸੇ ਜਿੱਥੇ ਲਾਰਡਸ 'ਚ ਵਰਲਡ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ, ਉਥੇ ਹੀ ਦੂਜੇ ਪਾਸੇ ਸਾਲ ਦੇ ਤੀਜੇ ਗਰੈਂਡ ਸਲੇਮ ਵਿੰਬਲਡਨ 'ਚ ਪੁਰਸ਼ ਵਰਗ ਦਾ ਫਾਈਨਲ ਖੇਡਿਆ ਜਾਣਾ ਹੈ। ਇਸ ਦੇ ਨਾਲ ਹੀ ਬ੍ਰੀਟੀਸ਼ ਗ੍ਰਾ ਪ੍ਰੀ ਵੀ ਐਤਵਾਰ ਨੂੰ ਹੀ ਖੇਡਿਆ ਜਾਵੇਗਾ। ਇਕ ਹੀ ਜਗ੍ਹਾ ਤਿੰਨ ਵੱਖ-ਵੱਖ ਖੇਡਾਂ ਦੇ ਮਹਾਮੁਕਾਬਲੇ ਦੇ ਕਾਰਨ ਵਰਲਡ ਕੱਪ ਦੇ ਫਾਈਨਲ ਨੂੰ ਦਰਸ਼ਕਾਂ ਦੇ ਮਾਮਲੇ 'ਚ ਝਟਕਾ ਲਗ ਸਕਦਾ ਹੈ, ਕਿਉਂਕਿ ਕ੍ਰਿਕਟ ਤੋਂ ਇਲਾਵਾ ਟੈਨਿਸ ਤੇ ਐਫ-1 'ਚ ਵੀ ਲੋਕਾਂ ਦੀ ਕਾਫੀ ਰੁਚੀ ਹੈ।PunjabKesari  ਵਰਲਡ ਕੱਪ ਤੇ ਵਿੰਬਲਡਨ ਤੋਂ ਇਲਾਵਾ ਬ੍ਰਿਟੀਸ਼ ਗ੍ਰਾਂ ਪ੍ਰੀ ਐੱਫ-1 ਦੇ ਮੌਜੂਦਾ ਚੈਂਪੀਅਨ ਲੁਇਸ ਹੇਮਿਲਟਨ ਦੀ ਰੇਸ ਵੀ ਐਤਵਾਰ ਨੂੰ ਹੋਣੀ ਹੈ। ਹੇਮਿਲਟਨ ਨੂੰ ਇੱਥੇ ਉਨ੍ਹਾਂ ਦੇ  ਸਮਰਥਨ 'ਤੇ ਰੇਸ ਦੇਖਣ ਲਈ ਭਾਰੀ ਪ੍ਰਸ਼ੰਸਕਾ ਦੇ ਆਉਣ ਦੀ ਉਮੀਦ ਸੀ ਪਰ ਵਰਲਡ ਕੱਪ ਫਾਈਨਲ 'ਚ ਉਨ੍ਹਾਂ ਦੇ ਦੇਸ਼ ਇੰਗਲੈਂਡ ਦਾ ਮੁਕਾਬਲਾ ਹੋਣ ਦੇ ਕਾਰਨ ਉਨ੍ਹਾਂ ਦੀ ਇਹ ਉਮੀਦ ਨੂੰ ਝਟਕਾ ਲੱਗ ਸਕਦਾ ਹੈ।PunjabKesariPunjabKesari  ਹੇਮਿਲਟਨ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕਿਉਂ ਆਯੋਜਕਾਂ ਨੇ ਵਰਲਡ ਕੱਪ ਤੇ ਵਿੰਬੰਲਡਨ ਦੇ ਫਾਈਨਲ ਦੇ ਦਿਨ ਹੀ ਇਹ ਰੇਸ ਰੱਖੀ ਹੈ। ਮੈਨੂੰ ਉਮੀਦ ਹੈ ਕਿ ਭਵਿੱਖ 'ਚ ਉਹ ਅਜਿਹਾ ਨਹੀਂ ਕਰਣਗੇ। ਇਹ ਐਤਵਾਰ ਸਾਡੇ ਦੇਸ਼ ਲਈ ਕਾਫ਼ੀ ਮਹਤਵਪੂਰਨ ਹੈ। ਮੈਂ ਇੱਥੇ ਰੇਸ ਜਿੱਤ ਕੇ ਆਪਣੇ ਦੇਸ਼ ਦਾ ਝੰਡਾ ਫਹਿਰਾਉਣ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਕਰਾਉਣ ਆਇਆ ਹਾਂ। ਮੈਨੂੰ ਇੱਥੇ ਆ ਕੇ ਕਾਫ਼ੀ ਚੰਗਾ ਮਹਿਸੂਸ ਹੋ ਰਿਹਾ ਹੈ।

PunjabKesari


Related News