ਸਚਿਨ-ਸਹਿਵਾਗ ਦੀ ਹੋਵੇਗੀ ਮੈਦਾਨ 'ਚ ਵਾਪਸੀ, ਫਿਰ ਤੋਂ ਚੌਕੇ-ਛੱਕੇ ਲਾਉਂਦੇ ਆਉਣਗੇ ਨਜ਼ਰ

10/16/2019 10:49:52 AM

ਸਪੋਰਟਸ ਡੈਸਕ—  ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਵੈਸਟਇੰਡੀਜ਼ ਦਾ ਸਾਬਕਾ ਕਪਤਾਨ ਬ੍ਰਾਇਨ ਲਾਰਾ, ਵਰਿੰਦਰ ਸਹਿਵਾਗ ਅਤੇ ਮੁਥੱਈਆ ਮੁਰਲੀਧਰਨ ਵਰਗੇ ਧਾਕੜ ਕ੍ਰਿਕਟਰ ਸੜਕ ਸੁਰੱਖਿਆ ਨੂੰ ਬੜ੍ਹਾਵਾ ਦੇਣ ਲਈ ਆਯੋਜਿਤ ਹੋਣ ਵਾਲੀ ਰੋਡ ਸੇਫਟੀ ਵਰਲਡ ਸੀਰੀਜ਼ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਖੇਡਦੇ ਨਜ਼ਰ ਆਉਣਗੇ। ਇਹ ਟੂਰਨਾਮੈਂਟ 5 ਟੀਮਾਂ ਵਿਚਾਲੇ ਅਗਲੇ ਸਾਲ 2 ਤੋਂ 16 ਫਰਵਰੀ ਵਿਚਾਲੇ ਮੁੰਬਈ 'ਚ ਖੇਡਿਆ ਜਾਵੇਗਾ। ਟੂਰਨਾਮੈਂਟ 'ਚ ਇੰਡੀਆ ਲੀਜੈਂਡਸ, ਆਸਟਰੇਲੀਆ ਲੀਜੈਂਡਸ, ਦੱਖਣੀ ਅਫਰੀਕਾ ਲੀਜੈਂਡਸ, ਸ਼੍ਰੀਲੰਕਾ ਲੀਜੈਂਡਸ ਅਤੇ ਵੈਸਟਇੰਡੀਜ਼ ਲੀਜੈਂਡਸ ਨਾਮੀ ਟੀਮਾਂ ਹਿੱਸਾ ਲੈਣਗੀਆਂ।

PunjabKesari

ਕਈ ਸਾਬਕਾ ਦਿੱਗਜ ਖਿਡਾਰੀ ਨਜ਼ਰ ਆਉਣਗੇ ਇਸ ਟੂਰਨਾਮੈਂਟ 'ਚ
ਨਿਯਮਿਤ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ 110 ਖਿਡਾਰੀਆਂ ਨੇ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ ਆਲਰਾਊਂਡਰ ਜੈਕਸ ਕੈਲਿਸ, ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ ਬ੍ਰੇਟ ਲੀ ਅਤੇ ਵੈਸਟਇੰਡੀਜ਼ ਦੇ ਸ਼ਿਵ ਨਰਾਇਣ ਚੰਦਰਪਾਲ ਜਿਹੇ ਮਹਾਨ ਖਿਡਾਰੀ ਵੀ ਸੜਕ ਸੁਰੱਖਿਆ ਨੂੰ ਬੜ੍ਹਾਵਾ ਦੇਣ ਲਈ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦਾ ਪ੍ਰਬੰਧ ਪ੍ਰੋਫੈਸ਼ਨਲ ਮੈਨੇਜਮੈਂਟ ਗਰੁੱਪ ਅਤੇ ਮਹਾਰਾਸ਼ਟਰ ਸਰਕਾਰ ਦੇ ਸੜਕ ਸੁਰੱਖਿਆ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ। ਅਜਿਹੇ ਟੂਰਨਾਮੈਟਾਂ ਦਾ ਪ੍ਰਬੰਧ ਭਾਰਤ 'ਚ ਅਗਲੇ 10 ਸਾਲਾਂ ਤੱਕ ਕੀਤਾ ਜਾਵੇਗਾ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਅਗਸਤ 2018 'ਚ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਡਰ (ਬੀ. ਸੀ. ਸੀ. ਆਈ) ਤੋਂ ਇਸ ਦੀ ਮਨਜ਼ੂਰੀ ਲੈ ਲਈ ਸੀ।PunjabKesari

ਇਕ ਵਾਰ ਫਿਰ ਮੈਦਾਨ 'ਚ ਉਤਰਣਗੇ ਸਚਿਨ
2013 'ਚ ਸੰਨਿਆਸ ਲੈਣ ਤੋਂ ਬਾਅਦ ਤੇਂਦੁਲਕਰ ਤੀਜੀ ਵਾਰ ਦਰਸ਼ਕਾਂ ਦੇ ਸਾਹਮਣੇ ਖੇਡਦੇ ਨਜ਼ਰ ਆਉਣਗੇ। ਸੰਨਿਆਸ ਤੋਂ ਬਾਅਦ ਤੇਂਦੁਲਕਰ ਨੇ 2014 'ਚ ਲਾਰਡਸ 'ਚ ਐੱਮ. ਸੀ. ਸੀ. ਲਈ ਰੈਸਟ ਆਫ ਦਿ ਵਲਡਰ ਖਿਲਾਫ ਇਕ ਮੈਚ ਖੇਡਿਆ ਸੀ। ਉਸ ਤੋਂ ਬਾਦ ਤੇਂਦੁਲਕਰ ਨੇ 2015 'ਚ ਅਮਰੀਕਾ 'ਚ ਤਿੰਨ ਟੀ-20 ਮੈਚ ਖੇਡੇ ਸਨ।PunjabKesari


Related News