Cricket Quiz : ਸ਼ੋਏਬ ਅਖਤਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ
Thursday, Dec 24, 2020 - 05:25 PM (IST)
1. ਸ਼ੋਏਬ ਅਖਤਰ ਨੇ ਵਨ-ਡੇ ਕ੍ਰਿਕਟ ’ਚ ਕਿਸ ਬੱਲੇਬਾਜ਼ ਨੂੰ ਸਭ ਤੋਂ ਜ਼ਿਆਦਾ ਆਊਟ ਕੀਤਾ?
(a) ਸੌਰਵ ਗਾਂਗੁਲੀ
(b) ਰਾਹੁਲ ਦ੍ਰਾਵਿੜ
(c) ਰਿੱਕੀ ਪੋਂਟਿੰਗ
(d) ਸਨਥ ਜੈਸੂਰਿਆ
2. ਸ਼ੋਏਬ ਅਖਤਰ ਟੈਸਟ ਪਾਰੀ ’ਚ ਦੋ ਦੇਸ਼ਾਂ ਖਿਲਾਫ 5 ਵਿਕਟ ਹਾਲ ਲੈਣ ’ਚ ਅਸਫਲ ਰਹੇ। ਜ਼ਿੰਬਾਬਵੇ ਅਜਿਹਾ ਇਕ ਦੇਸ਼ ਹੈ, ਦੂਜਾ ਦੇਸ਼ ਕਿਹੜਾ ਹੈ?
(a) ਆਸਟਰੇਲੀਆ
(b) ਵੈਸਟ ਇੰਡੀਜ਼
(c) ਸ਼੍ਰੀਲੰਕਾ
(d) ਭਾਰਤ
3. ਸ਼ੋਏਬ ਅਖਤਰ ਕਿੰਨੀਆਂ ਟੀ-20 ਵਰਲਡ ਕੱਪ ਟੀਮਾਂ ਦਾ ਹਿੱਸਾ ਰਹੇ।
(a) ਇਕ
(b) ਦੋ
(c) ਤਿੰਨ
(d) ਜ਼ੀਰੋ
4. ‘‘ਉਹ ਜਾਣਦਾ ਸੀ ਕਿ ਉਸ ਕੋਲ ਸ਼ਾਟਸ ਨਹੀਂ ਹਨ। ਮੈਂ ਉਸ ਨੂੰ ਛਾਤੀ ਤੋਂ ਗੇਂਦਬਾਜ਼ੀ ਕੀਤੀ ਪਰ ਉਹ ਕਦੇ ਪਿਛੇ ਨਹੀਂ ਹਟਿਆ ਤੇ ਫਿਰ ਵੀ ਦੌੜਾਂ ਬਣਾਈਆਂ। ਇਸ ਨੂੰ ਮੈਂ ਬਹਾਦਰੀ ਕਹਿੰਦਾ ਹਾਂ।’’
ਇੱਥੇ ਸ਼ੋਏਬ ਕਿਸ ਦਾ ਸੰਦਰਭ ਦੇ ਰਹੇ ਹਨ?
(a) ਜੈਕ ਕੈਲਿਸ
(b) ਰਾਹੁਲ ਦ੍ਰਾਵਿੜ
(c) ਸੌਰਵ ਗਾਂਗੁਲੀ
(d) ਸ਼ਿਵਨਾਰਾਇਣ ਚੰਦਰਪਾਲ
5. ਸ਼ੋਏਬ ਦੀ ਸਵੈ ਜੀਵਨੀ ਦਾ ਸਿਰਲੇਖ ਕੀ ਹੈ?
(a) ਨੋ ਹੋਲਡਿੰਗ ਬੈਕ
(b) ਕ੍ਰਿਕਟ ਰਿਬੇਲ
(c) ਕਟਿੰਗ ਐੱਜ
(d) ਕੰਟਰੋਵਰਸ਼ੀਅਲੀ ਯੋਰਜ਼
6. ਸ਼ੋਏਬ ਅਖਤਰ ਨੇ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਤੇਜ਼ ਗੇਂਦ ਕਰਾਈ ਜੋ @100.2mph/161.3kph ਹੈ। ਉਸ ਨੇ ਕਿਹੜੀ ਟੀਮ ਖ਼ਿਲਾਫ਼ ਇਹ ਗੇਂਦਬਾਜ਼ੀ ਕੀਤੀ?
(a) ਦੱਖਣੀ ਅਫ਼ਰੀਕਾ
(b) ਇੰਗਲੈਂਡ
(c) ਆਸਟਰੇਲੀਆ
(d) ਭਾਰਤ
7. ਸਾਲ 2011 ’ਚ ਭਾਰਤ-ਪਾਕਿਸਤਾਨ ਦੇ ਸੈਮੀਫ਼ਾਈਨਲ ਤੋਂ ਕੁਝ ਦਿਨ ਪਹਿਲਾਂ ਅਖਤਰ ਨੇ ਖੁਲਾਸਾ ਕੀਤਾ ਸੀ ਕਿ ਉਹ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਲਵੇਗਾ। ਅਖਤਰ ਦਾ ਆਖ਼ਰੀ ਕੌਮਾਂਤਰੀ ਵਿਕਟ ਕੌਣ ਸੀ?
(a) ਰਿੱਕੀ ਪੋਂਟਿੰਗ
(b) ਕ੍ਰਿਸ ਗੇਲ
(c) ਸਚਿਨ ਤੇਂਦੁਲਕਰ
(d) ਬਰੈਂਡਨ ਮੈਕੁਲਮ
8. ਅਖਤਰ ਨੇ ਕਿਸ ਟੀਮ ਖ਼ਿਲਾਫ਼ ਸਭ ਤੋਂ ਜ਼ਿਆਦਾ ਟੈਸਟ ਵਿਕਟ ਲਏ?
(a) ਆਸਟਰੇਲੀਆ
(b) ਭਾਰਤ
(c) ਸ਼੍ਰੀਲੰਕਾ
(d) ਇੰਗਲੈਂਡ
9. 2008 ’ਚ ਇੰਡੀਅਨ ਪ੍ਰੀਮੀਅਰ ਲੀਗ ਦੇ ਉਦਘਾਟਨ ਸੀਜ਼ਨ ’ਚ ਅਖ਼ਤਰ ਦਾ ਪਹਿਲਾ ਸ਼ਿਕਾਰ ਕੌਣ ਸੀ?
(a) ਗੌਤਮ ਗੰਭੀਰ
(b) ਵਰਿੰਦਰ ਸਹਿਵਾਗ
(c) ਏਬੀ ਡਿਵੀਲੀਅਰਸ
(d) ਮਨੋਜ ਤਿਵਾਰੀ।
ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-
1. (a)
2. (d)
3. (b)
4. (c)
5. (d)
6. (b)
7. (d)
8. (a)
9. (b)