ਕ੍ਰਿਕਟ ਦੇ 1 ਅਰਬ ਤੋਂ ਜ਼ਿਆਦਾ ਫੈਨਜ਼, 92 ਫੀਸਦੀ ਲੋਕਾਂ ਨੂੰ ਟੀ-20 ਪਸੰਦ: ਸਰਵੇ
Thursday, Jun 28, 2018 - 11:21 AM (IST)

ਦੁਬਈ—ਦੁਨੀਆ ਭਰ 'ਚ ਕ੍ਰਿਕਟ ਦੇ ਇਕ ਅਰਬ ਤੋਂ ਜ਼ਿਆਦਾ ਫੈਨਜ਼ ਹਨ ਅਤੇ ਇਨ੍ਹਾਂ 'ਚੋਂ 92 ਫੀਸਦੀ ਇਸਦੇ ਸਭ ਤੋਂ ਛੋਟੇ ਫਾਰਮੈਟ ਟੀ-20 ਨੂੰ ਪਸੰਦ ਕਰਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੁਆਰਾ ਕਰਾਏ ਗਏ ਇਕ ਵਿਸ਼ਵ ਸਰਵੇਖਣ 'ਤ ਇਹ ਖੁਲਾਸਾ ਹੋਇਆ। ਆਈ.ਸੀ.ਸੀ. ਦੇ ਇਸ ਸਰਵੇ ਦੇ ਮੁਤਾਬਕ, ਇਕ ਪਾਸੇ ਜਿੱਥੇ ਦੁਨੀਆ ਭਰ 'ਚ ਕ੍ਰਿਕਟ ਨੂੰ ਚਾਹੁੰਣ ਵਾਲੇ ਇਕ ਅਰਬ ਤੋਂ ਅਧਿਕ ਲੋਕ ਹਨ, ਉੱਥੇ ਇਨ੍ਹਾਂ 'ਚੋਂ 90 ਫੀਸਦੀ ਭਾਰਤੀ ਉਪਮਹਾਦੀਪ ( ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ,) ਤੋਂ ਆਉਂਦੇ ਹਨ।
ਆਈ.ਸੀ.ਸੀ. ਨੇ ਸਰਵੇ ਇਹ ਪਤਾ ਲਗਾਉਣ ਦੇ ਲਈ ਕਰਾਇਆ ਹੈ ਕਿ ਕ੍ਰਿਕਟ ਦਾ ਵਿਕਾਸ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ। ਇਸ ਦੇ ਮਾਧਿਅਮ ਤੋਂ ਆਈ.ਸੀ.ਸੀ. ਨੂੰ ਇਸ ਖੇਡ ਦੇ ਵਿਸ਼ਵ ਵਿਕਾਸ ਦੇ ਲਈ ਅੱਗੇ ਦੀ ਰਣਨੀਤੀ 'ਤੇ ਕੰਮ ਕਰਨ 'ਚ ਮਦਦ ਮਿਲੇਗੀ। ਸਰਵੇ 12 ਮੈਂਬਰੀ ਦੇਸ਼ਾਂ ਦੇ ਇਲਾਵਾ ਅਮਰੀਕਾ 'ਚ ਵੀ ਕੀਤਾ ਗਿਆ ਹੈ। ਇਸਦੇ ਅਨੁਸਾਰ ਕ੍ਰਿਕਟ ਨੂੰ ਚਾਹੁੰਣ ਵਾਲੇ ਲੋਕ 16 ਤੋਂ 69 ਸਾਲ ਦੀ ਉਮਰ ਦੇ ਹਨ। ਅਤੇ ਦੁਨੀਆ ਭਰ 'ਚ ਕ੍ਰਿਕਟ ਨੂੰ ਚਾਹੁੰਣ ਵਾਲਿਆਂ ਦੀ ਔਸਤ ਉਮਰ 34 ਸਾਲ ਹੈ।
-88% ਨੂੰ ਵਨਡੇ ਪਸੰਦ
ਕ੍ਰਿਕਟ ਦੀ ਉੱਚ ਸੰਸਥਾ ਵੱਲੋਂ ਕਰਾਏ ਗਏ ਇਸ ਸਰਵੇ ਤੋਂ ਪਤਾ ਚੱਲਿਆ ਹੈ ਕਿ ਟੀ-20 ਦੇ ਬਾਅਦ 88 ਫੀਸਦੀ ਲੋਕਾਂ ਦੀ ਵਨਡੇ 'ਚ ਰੁਚੀ ਹੈ। ਉਥੇ ਕਰੀਬ 87 ਫੀਸਦੀ ਲੋਕਾਂ ਦਾ ਇਹ ਮੰਨਣਾ ਹੈ ਕਿ ਟੀ20 ਪ੍ਰਰੂਪ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 95 ਫੀਸਦੀ ਲੋਕ ਹਜੇ ਵੀ 50 ਓਵਰ ਦੇ ਵਰਲਡ ਕੱਪ ਅਤੇ ਟੀ-20 ਵਰਲਡ ਕੱਪ ਨੂੰ ਪਸੰਦ ਕਰ ਰਿਹੇ ਹਨ। ਰਿਪੋਰਟ ਨੂੰ ਇਸ ਹਫਤੇ ਦੇ ਆਖਰ 'ਚ ਡਬਲਿਨ 'ਚ ਹੋਣ ਵਾਲੇ ਆਈ.ਸੀ.ਸੀ. ਦੇ ਸਾਲਨਾਂ ਸੰਮੇਲਨ 'ਚ ਸਰਵਜਨਿਕ ਕੀਤਾ ਜਾ ਸਕਦਾ ਹੈ।
70% ਪਸੰਦ ਕਰਦੇ ਹਨ ਟੈਸਟ ਕ੍ਰਿਕਟ
ਸਰਵੇ 'ਚ ਇਹ ਵੀ ਦੱਸਿਆ ਗਿਆ ਹੈ ਕਿ 68 ਫੀਸਦੀ ਪ੍ਰਸ਼ੰਸਕ ਮਹਿਲਾ ਕ੍ਰਿਕਟ ਦੇਖਣ 'ਚ ਰੁਚੀ ਰੱਖਦੇ ਹਨ, ਜਦਕਿ 65 ਫੀਸਦੀ ਮਹਿਲਾ ਵਿਸ਼ਵ ਕੱਪ 'ਚ ਰੁਚੀ ਲੈਂਦੇ ਹਨ। ਇਸਦੇ ਇਲਾਵਾ ਕਰੀਬ 70 ਫੀਸਦੀ ਪ੍ਰਸ਼ੰਸਕ ਚਾਹੁੰਦੇ ਹਨ ਕਿ ਮਹਿਲਾ ਕ੍ਰਿਕਟ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਸਾਰਣ ਹੋਵੇ। ਅਜਿਹਾ ਮੰਨਿਆ ਜਾਣ ਲੱਗਾ ਹੈ ਕਿ ਟੀ20 ਦੇ ਆਉਣ ਨਾਲ ਟੈਸਟ ਕ੍ਰਿਕਟ ਖਤਮ ਹੁੰਦਾ ਜਾ ਰਿਹਾ ਹੈ ਪਰ ਇਸ ਸਰਵੇ ਦੇ ਬਾਅਦ ਇਹ ਧਾਰਨਾ ਗਲਤ ਸਾਬਤ ਹੋਈ ਹੈ। ਸਰਵੇ 'ਚ ਸ਼ਾਮਲ 19 ਹਜ਼ਾਰ ਤੋਂ ਅਧਿਕ ਲੋਕਾਂ 'ਚ ਕਰੀਬ 70 ਫੀਸਦੀ (16 ਤੋਂ 69 ਉਮਰ ਵਾਲੇ) ਟੈਸਟ ਕ੍ਰਿਕਟ ਨੂੰ ਪਸੰਦ ਕਰਦੇ ਹਨ।