ਸਮਿਥ-ਵਾਰਨਰ ਨੂੰ ਨਹੀਂ,ਆਸਟਰੇਲੀਆ ਨੇ ਇਸ ਭਾਰਤੀ ਕਿ੍ਰਕਟਰ ਨੂੰ ਬਣਾਇਆ ਆਪਣੀ ਟੀਮ ਦਾ ਕਪਤਾਨ

12/24/2019 12:12:39 PM

ਸਪੋਰਟਸ ਡੈਸਕ— ਕ੍ਰਿਕਟ ਦਾ ਇਹ ਸਾਲ ਕਾਫ਼ੀ ਉਤਾਰ-ਚੜਾਅ ਨਾਲ ਭਰਿਆ ਰਿਹਾ। ਇਕ ਜਨਵਰੀ 2020 ਤੋਂ ਅਸੀਂ ਨਾ ਸਿਰਫ ਅਗਲੇ ਦਸ਼ਕ 'ਚ ਦਾਖਲ ਕਰਾਂਗੇ, ਸਗੋਂ ਕ੍ਰਿਕਟ ਦੇ ਲਿਹਾਜ਼ ਨਾਲ ਵੀ ਉਹ ਕਾਫ਼ੀ ਖਾਸ ਰਹਿਣ ਵਾਲਾ ਹੈ। ਕ੍ਰਿਕਟ ਆਸਟਰੇਲੀਆ ਮਤਲਬ ਕਿ ਆਸਟਰੇਲੀਆਈ ਕ੍ਰਿਕਟ ਬੋਰਡ ਨੇ ਇਸ ਦਸ਼ਕ ਦੀ ਟੈਸਟ ਦੀ ਸਭ ਤੋਂ ਬੈਸਟ ਟੀਮ ਦਾ ਕੀਤਾ ਹੈ। ਇਸ ਦਸ਼ਕ ਦੀ ਟੈਸਟ ਟੀਮ 'ਚ ਸਿਰਫ ਇਕ ਭਾਰਤੀ ਖਿਡਾਰੀ ਵਿਰਾਟ ਕੋਹਲੀ ਨੂੰ ਸ਼ਾਮਲ ਕੀਤਾ ਹੈ ਅਤੇ ਵਿਰਾਟ ਦੇ ਫੈਂਸ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਕ੍ਰਿਕਟ ਆਸਟਰੇਲੀਆ ਨੇ ਇਸ ਟੀਮ ਦੀ ਕਮਾਨ ਵੀ ਵਿਰਾਟ ਕੋਹਲੀ  ਦੇ ਹੱਥਾਂ 'ਚ ਸੌਂਪੀ ਹੈ। PunjabKesari
ਕੋਹਲੀ ਦੀ ਅਗਵਾਈ 'ਚ ਭਾਰਤ ਨੇ ਆਸਟਰੇਲੀਆ 'ਚ ਪਹਿਲੀ ਵਾਰ ਟੈਸਟ ਸੀਰੀਜ਼ 'ਤੇ ਕਬਜਾ ਕੀਤਾ। ਸ਼ਾਇਦ ਇਹੀ ਵਜ੍ਹਾ ਹੈ ਕਿ ਕ੍ਰਿਕਟ ਆਸਟਰੇਲੀਆ (ਸੀ. ਏ.) ਕੋਹਲੀ ਦੀ ਲੀਡਰਸ਼ਿਪ ਕੁਆਲਿਟੀ ਦੇ ਮੁਰਿਦ ਹੋ ਗਏ ਹਨ ਅਤੇ ਉਨ੍ਹਾਂ ਨੇ ਆਪਣੀ ਦਸ਼ਕ ਦੀ ਚੁਣੀ ਟੈਸਟ ਟੀਮ ਦੀ ਕਮਾਨ ਉਸ ਨੂੰ ਸੌਂਪੀ ਹੈ । ਇਸ ਟੀਮ 'ਚ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਕਿਸੇ ਖਿਡਾਰੀ ਨੂੰ ਜਗ੍ਹਾ ਨਹੀਂ ਮਿਲੀ ਹੈ। ਕ੍ਰਿਕਟ ਆਸਟਰੇਲੀਆ ਦੀ ਟੀਮ 'ਚ ਇੰਗਲੈਂਡ ਦੀ ਚਾਰ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਉਥੇ ਹੀ ਆਸਟਰੇਲੀਆ ਦੇ 3 ਖਿਡਾਰੀ ਟੀਮ 'ਚ ਸ਼ਾਮਲ ਕੀਤੇ ਗਏ ਹਨ।  

ਇਸ ਦਸ਼ਕ ਦੀ ਬੈਸਟ ਟੈਸਟ ਇਲੈਵਨ ਦੇ ਕਪਤਾਨ ਹੋਣਗੇ ਵਿਰਾਟ ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਸ ਇਲੈਵਨ ਦੀ ਕਮਾਨ ਸੌਂਪੀ ਗਈ ਹੈ ਅਤੇ ਸਾਬਕਾ ਦੱਖਣੀ ਅਫਰੀਕੀ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੋਹਲੀ ਇਸ ਦਸ਼ਕ 'ਚ 84 ਮੈਚਾਂ 'ਚ 7,202 ਦੌੜਾਂ ਬਣਾ ਚੁੱਕਾ ਹੈ। ਉਸ ਨੇ 27 ਸੈਂਕੜੇ ਅਤੇ 22 ਅਰਧ ਸੈਂੜੇ ਲਗਾਏ ਹਨ। ਕੋਹਲੀ ਨੇ ਸੱਤ ਦੋਹਰੇ ਸੈਂਕੜੇ ਵੀ ਲਗਾਏ ਹਨ।PunjabKesari  ਵਾਰਨਰ ਅਤੇ ਕੁਕ ਨੂੰ ਮਿਲੀ ਓਪਨਿੰਗ ਦੀ ਜ਼ਿੰਮੇਦਾਰੀ 
ਇਸ ਦਸ਼ਕ ਦੀ ਬੈਸਟ ਟੈਸਟ ਇਲੈਵਨ 'ਚ ਓਪਨਿੰਗ ਦੀ ਜ਼ਿੰਮੇਦਾਰੀ ਸਾਬਕਾ ਇੰਗਲਿਸ਼ ਕਪਤਾਨ ਐਲਿਸਟਰ ਕੁਕ ਅਤੇ ਵਰਤਮਾਨ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੂੰ ਦਿੱਤੀ ਗਈ ਹੈ। ਕੁਕ ਨੇ ਇਸ ਦਸ਼ਕ 'ਚ 111 ਟੈਸਟ ਮੈਚਾਂ 'ਚ 23 ਸੈਂਕੜੇ ਅਤੇ 37 ਅਰਧ ਸੈਂਕੜਿਆਂ ਦੀ ਬਦੌਲਤ 8,818 ਦੌੜਾਂ ਬਣਾਈਆਂ ਹਨ। ਵਾਰਨਰ ਦੀ ਗੱਲ ਕਰੀਏ ਤਾਂ ਉਹ ਇਸ ਦਸ਼ਕ 'ਚ ਹੁਣ ਤਕ 82 ਮੈਚਾਂ 'ਚ 23 ਸੈਂਕੜੇ ਅਤੇ 30 ਅਰਧ ਸੈਂਕੜਿਆਂ ਦੀ ਬਦੌਲਤ 7,009 ਦੌੜਾਂ ਬਣਾ ਚੁੱਕਾ ਹੈ।PunjabKesari ਤਿੰਨ ਨੰਬਰ 'ਤੇ ਵਿਲੀਅਮਸਨ ਅਤੇ ਚੌਥੇ 'ਤੇ ਹੋਵੇਗਾ ਸਮਿਥ
ਇਸ ਇਲੈਵਨ 'ਚ ਤੀਜੇ ਨੰਬਰ 'ਤੇ ਕਿਵੀ ਕਪਤਾਨ ਕੇਨ ਵਿਲੀਅਮਸਨ ਅਤੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੂੰ ਰੱਖਿਆ ਗਿਆ ਹੈ। ਵਿਲੀਅਮਸਨ ਨੇ ਇਸ ਦਸ਼ਕ 'ਚ 77 ਮੈਚਾਂ 'ਚ 6,370 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 21 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ ਹਨ। ਸਮਿਥ ਦੇ ਨਾਂ ਇਸ ਦਸ਼ਕ ਦੇ 71 ਮੈਚਾਂ 'ਚ 26 ਸੈਂਕੜੇ ਅਤੇ 27 ਅਰਧ ਸੈਂਕੜਿਆਂ ਦੀ ਬਦੌਲਤ 7,072 ਦੌੜਾਂ ਦਰਜ ਹਨ।PunjabKesari ਡਿਵਿਲੀਅਰਸ ਨੂੰ ਵੀ ਮਿਲੀ ਜਗ੍ਹਾ, ਸਟੋਕਸ ਹੋਵੇਗਾ ਇਸ ਟੀਮ ਦਾ ਆਲਰਾਊਂਡਰ ਖਿਡਾਰੀ
60 ਮੈਚਾਂ 'ਚ 5,059 ਦੌੜਾਂ ਬਣਾਉਣ ਵਾਲੇ ਡਿਵਿਲੀਅਰਸ ਨੂੰ 6ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਉਸ ਨੇ 13 ਸੈਂਕੜੇ ਅਤੇ 27 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ 59 ਮੈਚਾਂ 'ਚ 3,738 ਦੌੜਾਂ ਬਣਾਉਣ ਅਤੇ 137 ਵਿਕਟਾਂ ਲੈਣ ਵਾਲਾ ਬੇਨ ਸਟੋਕਸ ਇਸ ਟੀਮ ਦਾ ਆਲਰਾਊਂਡਰ ਖਿਡਾਰੀ ਹੋਵੇਗਾ। ਸਟੋਕਸ ਨੇ ਇਸ ਦੌਰਾਨ 8 ਸੈਂਕੜੇ ਅਤੇ 20 ਅਰਧ ਸੈਂਕੜੇ ਲਾਏ ਹਨ ਜਿਸ 'ਚ ਸਭ ਤੋਂ ਤੇਜ਼ ਟੈਸਟ 250 ਸ਼ਾਮਲ ਹੈ।PunjabKesari ਤਿੰਨ ਤੇਜ਼ ਅਤੇ ਇਕ ਸਪਿਨ ਗੇਂਦਬਾਜ ਨੂੰ ਮਿਲੀ ਟੀਮ 'ਚ ਜਗ੍ਹਾ
ਇਸ ਟੀਮ 'ਚ ਦਖਣੀ ਅਫਰੀਕਾ ਦੇ ਸਾਬਕਾ ਟੈਸਟ ਗੇਂਦਬਾਜ਼ ਡੇਲ ਸਟੇਨ, ਇੰਗਲੈਂਡ ਦਾ ਸਟੁਅਰਟ ਬਰਾਡ ਅਤੇ ਜੇਮਸ ਐਂਡਰਸਨ ਨੂੰ ਤੇਜ਼ ਗੇਂਦਬਾਜ਼ੀ ਦਾ ਜ਼ਿੰਮਾ ਦਿੱਤਾ ਗਿਆ ਹੈ। ਸਟੇਨ ਨੇ 59 ਮੈਚਾਂ 'ਚ 267 ਵਿਕਟਾਂ, ਬਰਾਡ ਨੇ ਇਸ ਦਸ਼ਕ 'ਚ 110 ਮੈਚਾਂ 'ਚ 398 ਵਿਕਟਾਂ, ਐਂਡਰਸਨ ਨੇ 105 ਮੈਚਾਂ 'ਚ 427 ਵਿਕਟਾਂ ਆਪਣੇ ਨਾਂ ਕੀਤੀਆਂ ਹਨ। 94 ਮੈਚਾਂ 'ਚ 376 ਵਿਕਟਾਂ ਲੈਣ ਵਾਲਾ ਆਸਟਰੇਲੀਆ  ਦਾ ਨਾਥਨ ਲਾਇਨ ਇਸ ਟੀਮ ਦਾ ਇਕਲੌਤਾ ਸਪਿਨ ਗੇਂਦਬਾਜ਼ ਹਨ।PunjabKesari ਕ੍ਰਿਕਟ ਆਸਟਰੇਲਿਆ ਦੀ ਦਸ਼ਕ ਦੀ ਟੈਸਟ ਟੀਮ
ਵਿਰਾਟ ਕੋਹਲੀ (ਕਪਤਾਨ), ਐਲੇਸਟੇਅਰ ਕੁਕ, ਡੇਵਿਡ ਵਾਰਨਰ, ਕੇਨ ਵਿਲੀਅਮਸਨ, ਸਟੀਵ ਸਮਿਥ, ਏ. ਬੀ. ਡਿਵਿਲੀਅਰਸ (ਵਿਕਟਕੀਪਰ), ਬੇਨ ਸਟੋਕਸ, ਡੇਲ ਸਟੇਨ, ਸਟੁਅਰਟ ਬਰਾਡ, ਨਾਥਨ ਲਾਇਨ, ਜੇਮਸ ਐਂਡਰਸਨ।


Related News