ਭਾਰਤ ਨੇ ਬ੍ਰਿਸਬੇਨ ’ਚੋਂ ਟੈਸਟ ਹਟਾਉਣ ਦੀ ਬੇਨਤੀ ਨਹੀਂ ਕੀਤੀ : ਕ੍ਰਿਕਟ ਆਸਟਰੇਲੀਆ

Monday, Jan 04, 2021 - 10:49 PM (IST)

ਭਾਰਤ ਨੇ ਬ੍ਰਿਸਬੇਨ ’ਚੋਂ ਟੈਸਟ ਹਟਾਉਣ ਦੀ ਬੇਨਤੀ ਨਹੀਂ ਕੀਤੀ : ਕ੍ਰਿਕਟ ਆਸਟਰੇਲੀਆ

ਸਿਡਨੀ– ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹਾਕਲੇ ਨੇ ਸੋਮਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਭਾਰਤੀ ਟੀਮ ਇਕਾਂਤਵਾਸ ਦੇ ਸਖਤ ਨਿਯਮਾਂ ਦੇ ਕਾਰਣ ਬ੍ਰਿਸਬੇਨ ਵਿਚ ਚੌਥਾ ਤੇ ਆਖਰੀ ਟੈਸਟ ਮੈਚ ਨਹੀਂ ਖੇਡਣਾ ਚਾਹੁੰਦੀ ਹੈ। ਹਾਕਲੇ ਨੇ ਕਿਹਾ ਕਿ ਬੀ. ਸੀ. ਸੀ. ਆਈ. ਕਵੀਂਸਲੈਂਡ ਦੇ ਇਕਾਂਤਵਾਸ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਉਸਦਾ ਸਹਿਯੋਗੀ ਰਵੱਈਆ ਰਿਹਾ ਹੈ ਤੇ ਸਾਨੂੰ ਉਸ ਵਲੋਂ ਕੋਈ ਰਸਮੀ ਸੁਝਾਅ ਨਹੀਂ ਮਿਲਿਆ ਹੈ। ਅਸੀਂ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਹੈ, ਦੋਵੇਂ ਟੀਮਾਂ ਉਸ ਅਨੁਸਾਰ ਖੇਡਣ ਲਈ ਤਿਆਰ ਹਨ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News