ਕ੍ਰਿਕਟ : ਪਟਨਾ ''ਚ ਹੋਵੇਗਾ ਮਹਿਲਾ ਟੀ-20 ਟੂਰਨਾਮੈਂਟ

01/10/2020 8:18:39 PM

ਨਵੀਂ ਦਿੱਲੀ— ਬਿਹਾਰ ਦੀ ਰਾਜਧਾਨੀ ਪਟਨਾ 'ਚ 16 ਤੋਂ 22 ਜਨਵਰੀ ਤਕ ਚਾਰ ਟੀਮਾਂ ਦਾ ਟੀ-20 ਮਹਿਲਾ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਬੰਗਲਾਦੇਸ਼ ਤੇ ਥਾਈਲੈਂਡ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ 'ਚ 2 ਹੋਰ ਟੀਮਾਂ ਭਾਰਤ 'ਏ' ਤੇ ਭਾਰਤ 'ਬੀ' ਹੋਣਗੀਆਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਟੂਰਨਾਮੈਂਟ ਦੇ ਲਈ ਸ਼ੁੱਕਰਵਾਰ ਨੂੰ ਭਾਰਤ 'ਏ' ਤੇ 'ਬੀ' ਟੀਮਾਂ ਦਾ ਐਲਾਨ ਕੀਤਾ। ਭਾਰਤ 'ਏ' ਟੀਮ ਦੀ ਕਪਤਾਨ ਦੇਵਿਕਾ ਨੂੰ ਤੇ ਭਾਰਤ 'ਬੀ' ਦੀ ਕਪਤਾਨ ਸਨੇਹ ਰਾਣਾ ਨੂੰ ਬਣਾਇਆ ਗਿਆ ਹੈ।


Gurdeep Singh

Content Editor

Related News