ਟੀਮ ਇੰਡੀਆ ਕ੍ਰਿਕਟ ਦੀ ‘ਪਾਵਰ ਹਾਊਸ’ ਹੈ, ਮੈਕਮਿਲਨ ਨੇ ਨਿਊਜ਼ੀਲੈਂਡ ਨੂੰ ਦਿੱਤੀ ਇਹ ਨਸੀਹਤ

01/21/2020 2:20:51 PM

ਆਕਲੈਂਡ : ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰੇਗ ਮੈਕਮਿਲਨ ਦਾ ਮੰਨਣਾ ਹੈ ਕਿ ਮੇਜ਼ਬਾਨ ਦਾ ਸਾਹਮਣਾ ਭਾਰਤੀ ਕ੍ਰਿਕਟ ਟੀਮ ਦੇ ਰੂਪ ’ਚ ਇਕ ‘ਪਾਵਰਹਾਊਸ’ ਨਾਲ ਹੈ ਅਤੇ ਨਿਊਜ਼ੀਲੈਂਡ ਨੂੰ ‘ਪਾਸ’ ਹੋਣ ਲਈ 3 ਵਿਚੋਂ 2 ਫਾਰਮੈਟ ਜਿੱਤਣੇ ਹੋਣਗੇ। ਭਾਰਤੀ ਟੀਮ ਨਿਊਜ਼ੀਲੈਂਢ ਵਿਚ 5 ਟੀ-20 ਮੈਚ, 3 ਵਨ ਡੇ ਅਤੇ 2 ਟੈਸਟ ਖੇਡੇਗੀ। 

PunjabKesari

ਮੈਕਮਿਲਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਇਹ ਵੱਡੀ ਸੀਰੀਜ਼ ਹੈ। ਆਸਟਰੇਲੀਆ ਵਿਚ ਜੋ ਹੋਇਆ ਉਸ ਤੋਂ ਬਾਅਦ ਇਹ ਦੌਰਾ ਕਾਫੀ ਵੱਡਾ ਹੈ। ਭਾਰਤੀ ਟੀਮ ਪਾਵਰ ਹਾਊਸ ਹੈ। ਟੈਸਟ, ਵਨ ਡੇ ਅਤੇ ਟੀ-20 ਸਾਰੀਆਂ ਲੜੀਆਂ ਅਹਿਮ ਹੋਣਗੀਆਂ। ਨਿਊਜ਼ੀਲੈਂਡ ਨੂੰ ਪਾਸ ਹੋਣ ਦੇ ਅੰਕ ਹਾਸਲ ਕਰਨ ਲਈ 3 ਵਿਚੋਂ 2 ਲੜੀਆਂ ਜਿੱਤਣੀਆਂ ਹੋਣਗੀਆਂ।’’ ਭਾਰਤ ਖਿਲਾਫ ਸੀਰੀਜ਼ ਦਾ ਆਗਾਜ਼ ਸ਼ੁੱਕਰਵਾਰ ਨੂੰ ਟੀ-20 ਮੈਚ ਤੋਂ ਹੋਵੇਗਾ। ਮੈਕਮਿਲਨ ਨੇ ਕਿਹਾ ਕਿ ਸ਼ੁਰੂਆਤ ਵਿਚ 5 ਟੀ-20 ਮੈਚ ਹੋਣਗੇ ਅਤੇ ਮੈਨੂੰ ਪਤਾ ਹੈ ਕਿ ਇਹ ਸਭ ਦਾ ਪਸੰਦੀਦਾ ਫਾਰਮੈਟ ਨਹੀਂ ਹੈ। ਇਸ ਤੋਂ ਬਾਅਦ ਅਕਤੂਬਰ ਵਿਚ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਹੋਣਾ ਹੈ, ਇਸ ਲਈ ਇਹ ਸੀਰੀਜ਼ ਅਹਿਮ ਹੈ। ਆਸਟਰੇਲੀਆ ਵਿਚ ਪ੍ਰਦਰਸ਼ਨ ਤੋਂ ਬਾਅਦ ਸਾਨੂੰ ਜਿੱਤ ਦੇ ਰਾਹ ’ਤੇ ਪਰਤਣਾ ਹੋਵੇਗਾ।


Related News