CPL 2020: ਮੁਨਰੋ ਨੂੰ ਆਊਟ ਕਰਕੇ ਵਿੰਡੀਜ ਗੇਂਦਬਾਜ ਨੇ ਦਿਖਾਇਆ ''ਬਾਬਾ ਜੀ ਕਾ ਠੁੱਲੂ''

08/25/2020 11:48:45 AM

ਨਵੀਂ ਦਿੱਲੀ  : ਕੈਰੇਬੀਅਨ ਪ੍ਰੀਮੀਅਰ ਲੀਗ ਖਿਡਾਰੀਆਂ ਦੇ ਯੂਨੀਕ ਸੈਲੀਬ੍ਰੇਸ਼ਨ ਲਈ ਵੀ ਜਾਣੀ ਜਾਂਦੀ ਹੈ। ਇਸ ਵਾਰ ਬਾਰਬਾਡੋਸ ਟਰਾਈਡੈਂਟ ਦੇ ਆਲਰਾਊਂਡਰ ਐਸ਼ਲੇ ਨਰਸ ਆਪਣੇ ਸੈਲੀਬ੍ਰੇਸ਼ਨ ਕਾਰਨ ਚਰਚਾ ਵਿਚ ਆਏ ਹਨ। 50 ਦੌੜਾਂ ਬਣਾ ਚੁੱਕੇ ਮੁਨਰੋ ਨੂੰ ਆਊਟ ਕਰਣ ਦੇ ਬਾਅਦ ਨਰਸ ਨੇ ਇਕ ਵਾਰ ਫਿਰ ਤੋਂ ਆਪਣਾ ਯੂਨੀਕ ਸੈਲੀਬ੍ਰੇਸ਼ਨ ਮਨਾਇਆ, ਜਿਸ ਵਿਚ ਉਹ 'ਬਾਬਾ ਜੀ ਕਾ ਠੁੱਲੂ' ਦਿਖਾਉਂਦੇ ਨਜ਼ਰ ਆਏ।

ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਨਰਸ ਨੇ ਇਹ ਯੂਨੀਕ ਸੈਲੀਬਰੇਸ਼ਨ ਦਾ ਇਸਤੇਮਾਲ ਕੀਤਾ ਹੋਵੇ।  ਇਸ ਤੋਂ ਪਹਿਲਾਂ 2019 ਵਿਚ ਭਾਰਤੀ ਟੀਮ ਖ਼ਿਲਾਫ ਖੇਡੇ ਗਏ ਮੈਚ ਵਿਚ ਵੀ ਨਰਸ ਨੇ ਵਿਕੇਟ ਕੱਢਣ ਦੇ ਬਾਅਦ ਇਹ ਸੈਲੀਬ੍ਰੇਸ਼ਨ ਕੀਤਾ ਸੀ ਹੋਰ ਤਾਂ ਹੋਰ ਨਰਸ ਦੇ ਉਕਤ ਸੈਲੀਬ੍ਰੇਸ਼ਨ 'ਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਇਕ ਟਵਿਟ ਵੀ ਵਾਇਰਲ ਹੋਇਆ ਸੀ। ਉਕਤ ਈਸ਼ਾਰੇ ਦੀ ਸ਼ੁਰੂਆਤ ਕਪਿਲ ਸ਼ਰਮਾ ਨੇ ਹੀ ਆਪਣੇ ਸ਼ੋਅ ਦੌਰਾਨ ਕੀਤੀ ਸੀ।  

PunjabKesari

ਦੱਸ ਦੇਈਏ ਕਿ ਟਰਿਨਬਾਗੋ ਨਾਈਟ ਰਾਈਡਰਸ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿਚ 185 ਦੌੜਾਂ ਬਣਾਈਆਂ ਸਨ। ਰਾਈਡਰਸ ਦੀ ਸ਼ੁਰੂਆਤ ਚੰਗੀ ਨਹੀਂ ਸੀ। ਸੁਨੀਲ ਨੇਰੇਨ ਸਿਰਫ਼ 8 ਦੌੜਾਂ ਬਣਾ ਕੇ ਚਲਦੇ ਬਣੇ ਪਰ ਇਸ ਦੇ ਬਾਅਦ ਕੋਲਿਨ ਮੁਨਰੋ ਨੇ 30 ਗੇਂਦਾਂ ਵਿਚ 7 ਚੌਕੇ ਅਤੇ 2 ਛੱਕੇ ਲਗਾ ਕੇ ਆਪਣੀ ਟੀਮ ਨੂੰ ਮਜਬੂਤੀ ਦਿੱਤੀ। ਇਸਦੇ ਬਾਅਦ ਡਵੇਨ ਬਰਾਵੋ ਅਤੇ ਕੇਰੋਨ ਪੋਲਾਰਡ ਨੇ ਆਤੀਸ਼ੀ ਬੱਲੇਬਾਜੀ ਦਾ ਨਜਾਰਾ ਪੇਸ਼ ਕੀਤਾ । ਬਰਾਵੋ ਨੇ 36 ਗੇਂਦਾਂ ਵਿਚ ਚਾਰ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 54 ਤਾਂ ਪੋਲਾਰਡ ਨੇ 17 ਗੇਂਦਾਂ ਵਿਚ ਇਕ ਚੌਕਾ ਅਤੇ ਚਾਰ ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾ ਲਈਆਂ।

ਜਵਾਬ ਵਿਚ ਖੇਡਣ ਉਤਰੀ ਬਾਰਬਾਡੋਸ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ। ਜਾਨਸਨ ਚਾਲਰਸ ਨੇ 52 ਤਾਂ ਸ਼ਾਈ ਹੋਪ ਨੇ 36 ਦੌੜਾਂ ਬਣਾ ਕੇ ਟੀਮ ਨੂੰ ਮਜਬੂਤੀ ਦਿੱਤੀ ਪਰ ਮੱਧਕਰਮ ਬੱਲੇਬਾਜਾਂ ਦੇ ਜਲਦ ਆਊਟ ਹੋਣ ਨਾਲ ਟਰਿਨਬਾਗੋ ਮੈਚ 'ਤੇ ਹਾਵੀ ਹੋ ਗਿਆ। ਕਪਤਾਨ ਹੋਲਡਰਨੇ ਹਾਲਾਂਕਿ 19 ਗੇਂਦਾਂ 'ਤੇ 34 ਦੌੜਾਂ ਬਣਾਈਆਂ ਪਰ ਇਹ ਜਿੱਤ ਲਈ ਕਾਫ਼ੀ ਨਹੀਂ ਸਨ। ਬਾਰਬਾਡੋਸ ਨੂੰ 19 ਦੌੜਾਂ ਤੋਂ ਹਾਰ ਝੱਲਣੀ ਪਈ ।


cherry

Content Editor

Related News