ਕੋਵਿਡ-19 ਵੈਕਸੀਨ ਪਹੁੰਚਾਉਣ ਲਈ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰਾਂ ਨੇ ਮੋਦੀ ਦੀ ਤਾਰੀਫ਼ ’ਚ ਪੜ੍ਹੇ ਕਸੀਦੇ

03/14/2021 5:22:24 PM

ਨਵੀਂ ਦਿੱਲੀ (ਭਾਸ਼ਾ) : ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਵਿਵ ਰਿਚਰਡਸ ਸਮੇਤ 3 ਹੋਰ ਸਾਬਕਾ ਕ੍ਰਿਕਟਰਾਂ ਨੇ ਸਰਕਾਰ ਦੇ ਕੈਰੇਬੀਆਈ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। 

ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਪਤਨੀ ਗੀਤਾ ਬਸਰਾ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਭਾਰਤ ਕੋਰੋਨਾ ਵਾਇਰਸ ਖ਼ਿਲਾਫ਼ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ‘ਵੈਕਸੀਨ ਮੈਤਰੀ’ ਅਭਿਆਨ ਤਹਿਤ ਸਵਦੇਸ਼ੀ ਕੋਰੋਨਾ ਵੈਕਸੀਨ ਪਹੁੰਚਾਉਣ ਵਿਚ ਜੁਟਿਆ ਹੈ। ਹੁਣ ਇਸ ਦੀ ਖੇਪ ਵੈਸਟਇੰਡੀਜ਼ ਪਹੁੰਚਾਈ ਗਈ ਹੈ। ਭਾਰਤ ਨੇ ਇਸ ਅਭਿਆਨ ਦੇ ਅਧੀਨ ਕਈ ਦੇਸ਼ਾਂ ਜਿਵੇਂ ਭੂਟਾਨ, ਮਾਲਦੀਪ, ਮਾਰੀਸ਼ਸ, ਬਹਿਰੀਨ, ਨੇਪਾਲ, ਬੰਗਲਾਦੇਸ਼, ਕੈਨੇਡਾ, ਮਿਆਂਮਾਰ ਅਤੇ ਸ਼੍ਰੀਲੰਕਾ ਨੂੰ ਵੀ ਆਪਣੇ ਦੇਸ਼ ਵਿਚ ਬਣੀ ਕੋਰੋਨਾ ਵੈਕਸੀਨ ਦਿੱਤੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ : IPL 2022 'ਚ ਖੇਡਣਗੀਆਂ 10 ਟੀਮਾਂ, ਇਸ ਮਹੀਨੇ ਹੋਵੇਗੀ ਨਿਲਾਮੀ

 

ਰਿਚਰਡਸ ਨੇ ਟਵਿਟਰ ’ਤੇ ਇਕ ਵੀਡੀਓ ਵਿਚ ਕਿਹਾ, ‘ਮੈਂ ਏਂਟੀਗਾ ਅਤੇ ਬਾਰਬਾਡੋਸ ਦੇ ਲੋਕਾਂ ਵੱਲੋਂ ਭਾਰਤ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਜਨਤਾ ਦਾ ਧੰਨਵਾਦ ਕਰਨਾ ਚਾਹਾਂਗਾ, ਕਿ ਉਨ੍ਹਾਂ ਨੇ ਸਾਨੂੰ ਕੋਰੋਨਾ ਵੈਕਸੀਨ ਦੀ ਖੇਪ ਪਹੁੰਚਾਈ। ਇਸ ਨਾਲ ਭਵਿੱਖ ਵਿਚ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।’ ਉੇਥੇ ਹੀ ਰਿਚੀ ਰਿਚਰਡਸਨ ਨੇ ਕਿਹਾ, ‘ਮੈਂ ਏਂਟੀਗਾ ਅਤੇ ਬਾਰਬਾਡੋਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਚਾਹੁੰਦਾ ਹਾਂ, ਕਿਉਂਕਿ ਉਨ੍ਹਾਂ ਨੇ ਭਾਰਤ ਵਿਚ ਬਣੀ ਕੋਰੋਨਾ ਵੈਕਸੀਨ ਦੀ 40 ਹਜ਼ਾਰ ਡੋਜ਼ ਸਾਨੂੰ ਭੇਜੀ। ਅਸੀਂ ਤੁਹਾਡੇ ਧੰਨਵਾਦੀ ਹਾਂ, ਬਹੁਤ ਧੰਨਵਾਦ।’

ਇਹ ਵੀ ਪੜ੍ਹੋ: ਵਨਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਣ ਬਣੀ ਮਿਤਾਲੀ ਰਾਜ

ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਨਿਰਦੇਸ਼ਕ ਅਤੇ ਸਾਬਕਾ ਕਪਤਾਨ ਜਿੰਮੀ ਏਡਮਸ ਨੇ ਕਿਹਾ, ‘ਜਿਸ ਤਰ੍ਹਾਂ ਭਾਰਤ ਸਰਕਾਰ ਕੈਰੀਕਾਮ (20 ਕੈਰੀਬੀਆਈ ਦੇਸ਼ਾਂ ਦਾ ਸਮੂਹ) ਦੇਸ਼ਾਂ ਨੂੰ ਕੋਰੋਨਾ ਵੈਕਸੀਨ ਪਹੁੰਚਾ ਰਹੀ ਹੈ, ਉਹ ਸੱਚ ਵਿਚ ਤਾਰੀਫ਼ ਦਾ ਕੰਮ ਹੈ। ਇਸ ਨਾਲ ਜਮੈਕਾ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਫ਼ਾਇਦੇ ਹੋਵੇਗਾ। ਮੈਂ ਇਸ ਸ਼ਾਨਦਾਰ ਅਭਿਆਨ ਲਈ ਕੈਰੇਬੀਆਈ ਲੋਕਾਂ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ।’ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਰਾਮਨਰੇਸ਼ ਸਰਵਨ ਨੇ ਵੀ ਮੋਦੀ ਦੀ ਤਾਰੀਫ਼ ਕੀਤੀ, ਉਨ੍ਹਾਂ ਕਿਹਾ, ‘ਮੈਂ ਸਾਨੂੰ ਕੋਰੋਨਾ ਵੈਕਸੀਨ ਪਹੁੰਚਾਉਣ ਲਹੀ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ।’

ਇਹ ਵੀ ਪੜ੍ਹੋ: IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News