ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ
Friday, Jun 11, 2021 - 02:09 PM (IST)
ਮੈਲਬੌਰਨ (ਭਾਸ਼ਾ) : ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੈਵਿਡ ਵਾਰਨਰ ਅਤੇ ਆਲਰਾਊਂਡਰ ਮਾਰਕਸ ਸਟੋਈਨਿਸ ਕੋਵਿਡ-19 ਮਹਾਮਾਰੀ ਨਾਲ ਜੁੜੀਆਂ ਚੁਣੌਤੀਆਂ ਕਾਰਨ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਦੇ ‘ਦਿ ਹੰਡ੍ਰੇਡ’ ਟੂਰਨਾਮੈਂਟ ਤੋਂ ਹਟ ਗਏ ਹਨ। ਵਾਰਨਰ ਅਤੇ ਸਟੋਈਨਿਸ ਪਿਛਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਲਤਵੀ ਹੋਣ ਦੇ ਬਾਅਦ ਦੇਸ਼ ਪਰਤੇ ਹਨ। ਉਨ੍ਹਾਂ ਨੂੰ ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੌਰੇ ਲਈ ਆਸਟ੍ਰੇਲੀਆ ਦੀ ਸੰਭਾਵਿਤ ਟੀਮ ਵਿਚ ਚੁਣਿਆ ਗਿਆ ਹੈ। ਆਸਟ੍ਰੇਲੀਆਈ ਟੀਮ ਦਾ ਦੌਰਾ ਜੁਲਾਈ-ਅਗਸਤ ਵਿਚ ਹੋਵੇਗਾ, ਜਦੋਂ ਦਿ ਹੰਡ੍ਰੇਡ ਦਾ ਆਯੋਜਨ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ
ਈ.ਸੀ.ਬੀ. ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਡੈਵਿਡ ਅਤੇ ਮਾਰਕਸ ਵਰਗੇ ਖਿਡਾਰੀਆਂ ਦਾ ਟੂਰਨਾਮੈਂਟ ਤੋਂ ਹਟਨਾ ਨਿਸ਼ਚਿਤ ਤੌਰ ’ਤੇ ਨਿਰਾਸ਼ਾਜਨਕ ਹੈ ਪਰ ਕੋਵਿਡ ਨਾਲ ਜੁੜੇ ਕੁੱਝ ਵਿਵਹਾਰਕ ਪੱਖ ਹਨ, ਜਿਨ੍ਹਾਂ ਨਾਲ ਨਜਿੱਠਣਾ ਵਿਦੇਸ਼ੀ ਖਿਡਾਰੀਆਂ ਲਈ ਮੁਸ਼ਕਲ ਹੁੰਦਾ ਹੈ।’ ਵਾਰਨਰ ਅਤੇ ਸਟੋਈਨਿਸ ਨੂੰ ਸਦਰਨ ਬ੍ਰੇਵ ਟੀਮ ਨੇ ਦਿ ਹੰਡ੍ਰੇਡ ਲਈ ਕ੍ਰਮਵਾਰ 100,000 ਅਤੇ 80,000 ਪੌਂਡ ਵਿਚ ਖ਼ਰੀਦਿਆਂ ਸੀ। ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਵੀ ਟੂਰਨਾਮੈਂਟ ਤੋਂ ਹੱਟ ਗਈ ਹੈ, ਜਦੋਂਕਿ ਸ਼ਾਹੀਨ ਅਫਰੀਦੀ ਦਾ ਵੀ ਹਟਣਾ ਤੈਅ ਹੈ, ਕਿਉਂਕਿ ਉਨ੍ਹਾਂ ਨੂੰ ਕੈਰੇਬੀਆਈ ਦੌਰੇ ਲਈ ਪਾਕਿਸਤਾਨ ਦੀ ਟੀ20 ਅਤੇ ਟੈਸਟ ਟੀਮ ਵਿਚ ਚੁਣਿਆ ਗਿਆ ਹੈ। ਵੈਸਟਇੰਡੀਜ਼ ਦੇ ਆਂਦਰੇ ਰਸੇਲ ਦਾ ਵੀ ਟੂਰਨਾਮੈਂਟ ਦੇ ਸ਼ੁਰੂ ਵਿਚ ਖੇਡਣਾ ਮੁਸ਼ਕਲ ਹੈ, ਕਿਉਂਕਿ ਉਹ ਆਸਟ੍ਰੇਲੀਆ ਅਤੇ ਪਾਕਿਸਤਾਨ ਖ਼ਿਲਾਫ਼ ਘਰੇਲੂ ਟੀ20 ਸੀਰੀਜ਼ ਵਿਚ ਰੁੱਝੇ ਰਹਿਣਗੇ। ਪਾਕਿਸਤਾਨੀ ਟੀ20 ਟੀਮ ਵਿਚ ਚੁਣੇ ਗਏ ਸਾਦਾਬ ਖਾਨ ਦਾ ਹਟਨਾ ਵੀ ਤੈਅ ਹੈ।
ਇਹ ਵੀ ਪੜ੍ਹੋ: ਬ੍ਰਿਸਬੇਨ ਨੂੰ ਅਗਲੇ ਮਹੀਨੇ ਘੋਸ਼ਿਤ ਕੀਤਾ ਜਾਏਗਾ ਓਲੰਪਿਕ 2032 ਦਾ ਮੇਜ਼ਬਾਨ